ਆਲ ਇੰਡੀਆ ਸਮਾਲ ਨਿਊਜ਼ ਪੇਪਰਜ਼ ਕੌਂਸਲ (ਰਜਿ.) ਦੀ ਸਲਾਨਾ ਕਾਨਫਰੰਸ 2 ਦਿਸੰਬਰ 2023 ਨੂੰ
ਸਲਾਨਾ ਕਾਨਫਰੰਸ ਦੌਰਾਨ ਹਾਜਰ ਵੱਕ-ਵੱਖ ਸਮਾਚਾਰ ਪੱਤਰਾਂ ਦੇ ਮਾਲਕ ਅਤੇ ਸੰਪਾਦਕ
ਜਲੰਧਰ, 16-11-2023 (ਨਰਿੰਦਰ ਕਸ਼ਯਪ) – ਆਲ ਇੰਡੀਆ ਸਮਾਲ ਨਿਊਜ਼ ਪੇਪਰਜ਼ ਕੌਂਸਲ ਦੀ ਸਲਾਨਾ ਕਾਨਫਰੰਸ ਕਰਵਾਉਣ ਬਾਰੇ ਇਕ ਅਹਿਮ ਮੀਟਿੰਗ ਕੌਂਸਲ ਦੇ ਪ੍ਰਧਾਨ ਸ. ਬੇਅੰਤ ਸਿੰਘ ਸਰਹੱਦੀ ਦੀ ਪ੍ਰਧਾਨਗੀ ਹੇਠ ਪ੍ਰੈਸ ਕਲੱਬ ਜਲੰਧਰ ਵਿਖੇ ਹੋਈ। ਇਸ ਮੀਟਿੰਗ ਵਿਚ ਕੌਂਸਲ ਦੀ ਸਲਾਨਾ ਕਾਨਫਰੰਸ ਕਰਵਾਉਣ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਕੌਂਸਲ ਦੇ ਜਨਰਲ ਸਕੱਤਰ ਮੇਜਰ ਜਗਜੀਤ ਸਿੰਘ ਰਿਸ਼ੀ ਨੇ ਇਸ ਕਾਨਫਰੰਸ ਦਾ ਏਜੰਡਾ ਰੱਖਿਆ ਅਤੇ ਮੈਂਬਰਾਂ ਨੇ ਇਸ ਬਾਰੇ ਆਪਣੇ ਵਿਚਾਰ ਪੇਸ਼ ਕੀਤੇ। ਪੰਜਾਬ ਪ੍ਰੈਸ ਕਲੱਬ ਜਲੰਧਰ ਵਿਖੇ ਹੋਈ ਇਸ ਮੀਟਿੰਗ ਵਿਚ ਵੱਖ-ਵੱਖ ਸਮਾਚਾਰ ਪੱਤਰਾਂ ਦੇ ਮਾਲਕ ਅਤੇ ਸੰਪਾਦਕ ਸ਼ਾਮਲ ਹੋਏ। ਮੀਟਿੰਗ ਵਿਚ ਵੱਖ-ਵੱਖ ਸਮਾਚਾਰ ਪੱਤਰਾਂ ਦੇ ਮਾਲਕਾਂ ਨੇ ਛੋਟੇ ਸਮਾਚਾਰ ਪੱਤਰਾਂ ਨੂੰ ਪੇਸ਼ ਆ ਰਹੀਆਂ ਔਕੜਾਂ ਬਾਰੇ ਆਪਣੇ-ਆਪਣੇ ਵਿਚਾਰ ਪੇਸ਼ ਕੀਤੇ ਅਤੇ ਇਹਨਾਂ ਦੇ ਹੱਲ ਵਾਸਤੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਤੱਕ ਆਪਣੀ ਅਵਾਜ ਪਹੁੰਚਾਣ ਲਈ ਕਿਹਾ ਗਿਆ। ਸਲਾਨਾ ਕਾਨਫਰੰਸ ਦੇ ਮੁੱਖ ਮਹਿਮਾਨ ਨੂੰ ਬੁਲਾਉਣ ਅਤੇ ਆਪਣਾ ਮੰਗ ਪੱਤਰ ਤਿਆਰ ਕਰਨ ਲਈ ਡਿਊਟੀਆਂ ਲਗਾਈਆਂ ਗਈਆਂ।
ਅੱਜ ਦੀ ਮੀਟਿੰਗ ਦੌਰਾਨ ਪ੍ਰਧਾਨ ਬੇਅੰਤ ਸਿੰਘ ਸਰਹੱਦੀ, ਜਨਰਲ ਸੈਕਟਰੀ ਮੇਜਰ ਜਗਜੀਤ ਸਿੰਘ ਰਿਸ਼ੀ, ਸ਼੍ਰੀਮਤੀ ਪੁਸ਼ਪਿੰਦਰ ਕੌਰ, ਦਵਿੰਦਰ ਕੁਮਾਰ, ਜਸਬੀਰ ਸਿੰਘ ਸੋਢੀ, ਪਰਮਜੀਤ ਸਿੰਘ, ਨਰਿੰਦਰ ਕਸ਼ਯਪ, ਡਾ. ਸੁਭਾਸ਼ ਚੰਦਰ ਨਿਸਤੰਦ, ਕੈਲਾਸ਼ ਠਾਕੁਰ, ਐਸ.ਕੇ. ਸਕਸੈਨਾ ਆਦਿ ਮੈਂਬਰ ਮੌਜੂਦ ਸਨ।