ਛਾਬੜਾ ਕੰਪਿਊਟਰ ਐਂਡ ਪਿ੍ਰੰਟਰਜ਼ ਦੇ ਮਾਲਕ ਸ. ਭੁਪਿੰਦਰ ਸਿੰਘ ਛਾਬੜਾ ਨੂੰ ਦਿੱਤੀ ਅੰਤਿਮ ਸ਼ਰਧਾਂਜਲੀ

ਅੰਤਿਮ ਅਰਦਾਸ ਵਿਚ ਸ਼ਾਮਲ ਰਿਸ਼ਤੇਦਾਰ ਅਤੇ ਸੱਜਣ ਮਿੱਤਰ
ਜਲੰਧਰ, 10-2-2024 (ਨਰਿੰਦਰ ਕਸ਼ਯਪ) – ਪਿ੍ਰੰਟਿੰਗ ਦੀ ਦੁਨੀਆ ਵਿਚ ਆਪਣੀ ਇਕ ਖਾਸ ਪਹਿਚਾਣ ਬਨਾਉਣ ਵਾਲੇ ਛਾਬੜਾ ਕੰਪਿਊਟਰਜ਼ ਐਂਡ ਪਿ੍ਰੰਟਰਜ਼ ਦੇ ਮਾਲਕ ਸ. ਭੁਪਿੰਦਰ ਸਿੰਘ ਛਾਬੜਾ ਜੀ ਦੀ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਰੋਹ ਵਿਚ ਵੱਡੀ ਗਿਣਤੀ ਵਿਚ ਰਿਸ਼ਤੇਦਾਰ, ਸੱਜਣ, ਦੋਸਤ, ਪਿ੍ਰੰਟਿੰਗ ਲਾਈਨ ਦੇ ਵੱਖ ਵੱਖ ਨੁਮਾਇੰਦੇ, ਪਿ੍ਰੰਟਰਜ਼ ਐਸੋਸੀਏਸ਼ਨ ਦੇ ਮੈਂਬਰਾਂ ਨੇ ਸ਼ਾਮਲ ਹੋ ਕੇ ਸ਼ਰਧਾ ਦੇ ਫੁੱਲ ਭੇਂਟ ਕੀਤੇ। ਅੰਤਮ ਅਰਦਾਸ ਗੁਰਦੁਆਰਾ ਸਿੰਘ ਸਭਾ ਗੁਰੂ ਗੋਬਿੰਦ ਸਿੰਘ ਐਵੀਨਿਊ ਵਿਖੇ ਹੋਈ ਜਿੱਥੇ ਭਾਈ ਬ੍ਰਹਮਜੋਤ ਸਿੰਘ ਦੇ ਕੀਰਤਨੀ ਜੱਥੇ ਨੇ ਵੈਰਾਗਮਈ ਕੀਰਤਨ ਕੀਤਾ। ਅਰਦਾਸ ਉਪਰੰਤ ਪਿ੍ਰੰਟਰਜ਼ ਐਸੋਸੀਏਸ਼ਨ ਵੱਲੋਂ ਸ. ਭੁਪਿੰਦਰ ਸਿੰਘ ਜੀ ਨੂੰ ਸ਼ਰਧਾਂਜਲੀ ਦਿੱਤੀ ਗਈ।
ਇਸ ਤੋਂ ਪਹਿਲਾਂ ਇਹਨਾਂ ਦੇ ਨਿਵਾਸ ਅਸਥਾਨ ਉਤੇ ਪਰਿਵਾਰ ਵੱਲੋਂ ਸ਼੍ਰੀ ਅਖੰਡ ਪਾਠ ਦੇ ਜਾਪ 8 ਫਰਵਰੀ 2024 ਨੂੰ ਆਰੰਭ ਕਰਵਾਏ ਗਏ ਜਿਸ ਦੇ ਭੋਗ 10 ਫਰਵਰੀ ਨੂੰ ਪਾਏ ਗਏ। ਅਰਦਾਸ ਤੋਂ ਉਪਰੰਤ ਅੰਤਿਮ ਸ਼ਰਧਾਂਜਲੀ ਸਮਾਰੋਹ ਗੁਰੂ ਗੋਬਿੰਦ ਸਿੰਘ ਐਵੀਨਿਊ ਵਿਖੇ ਹੋਇਆ। ਸ਼ਰਧਾਂਜਲੀ ਸਮਾਰੋਹ ਆਏ ਹੋਏ ਸੱਜਣਾਂ ਨੇ ਸ. ਭੁਪਿੰਦਰ ਸਿੰਘ ਦੇ ਸਪੁੱਤਰਾਂ ਗੁਰਵਿੰਦਰਜੀਤ ਸਿੰਘ (ਸੋਨੂੰ) ਅਤੇ ਪਰਮਜੀਤ ਸਿੰਘ (ਮੋਨੂੰ) ਦੇ ਨਾਲ ਦੁੱਖ ਸਾਂਝਾ ਕੀਤਾ। ਪਰਿਵਾਰ ਵੱਲੋਂ ਆਈ ਹੋਈ ਸੰਗਤ ਵਾਸਤੇ ਗੁਰੂ ਦੇ ਲੰਗਰ ਦਾ ਬਹੁਤ ਵੀ ਵਧੀਆ ਪ੍ਰਬੰਧ ਕੀਤਾ ਗਿਆ ਸੀ।
ਸ. ਭੁਪਿੰਦਰ ਸਿੰਘ ਛਾਬੜਾ ਜੀ ਇਕ ਬਹੁਤ ਹੀ ਮਿਲਣਸਾਰ ਅਤੇ ਠੰਡੇ ਸੁਭਾਅ ਦੇ ਮਾਲਕ ਸਨ। ਜਲੰਧਰ ਦੇ ਢੰਨ ਮੁਹੱਲੇ ਵਿਚ ਛਾਬੜਾ ਪਿ੍ਰੰਟਰਜ਼ ਦੇ ਨਾਮ ਨਾਲ ਬਹੁਤ ਹੀ ਮਸ਼ਹੂਰ ਸਨ। ਇਹਨਾਂ ਦੇ ਕੋਲ ਪੰਜਾਬ, ਹਿਮਾਚਲ ਅਤੇ ਜੰਮੂ-ਕਸ਼ਮੀਰ ਤੋਂ ਵੀ ਵਪਾਰੀ ਪਿ੍ਰੰਟਿੰਗ ਦਾ ਕੰਮ ਕਰਵਾਉਣ ਲਈ ਆਉਂਦੇ ਹਨ। ਇਹਨਾਂ ਦੇ ਬੇਟੇ ਸੋਨੂੰ ਅਤੇ ਮੋਨੂੰ ਨੇ ਆਪਣੇ ਪਿਤਾ ਦੇ ਨਾਮ ਨੂੰ ਅੱਗੇ ਵਧਾਇਆ ਹੈ ਅਤੇ ਆਪਣੇ ਕੰਮ ਨੂੰ ਹੋਰ ਵੀ ਵਧੀਆ ਕਵਾਲਟੀ ਦਿੱਤੀ ਹੈ।
ਸ਼ਰਧਾਂਜਲੀ ਸਮਾਰੋਹ ਵਿਚ ਅੱਡਾ ਹੁਸ਼ਿਆਰਪੁਰ ਮਾਰਕੀਟ ਤੋਂ ਪੇਪਰ ਡੀਲਰ, ਪਿ੍ਰੰਟਿੰਗ ਪੈ੍ਰਸਾਂ ਦੇ ਮਾਲਕ, ਪਿ੍ਰੰਟਰਜ਼ ਐਸੋਸੀਏਸ਼ਨ ਦੇ ਮੈਂਬਰ, ਵੱਖ ਵੱਖ ਅਖਬਾਰਾਂ ਅਤੇ ਮੈਗਜ਼ੀਨ ਦੇ ਮਾਲਕ ਸ਼ਾਮਲ ਹੋਏ ਅਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।

ਅੰਤਿਮ ਅਰਦਾਸ ਵਿਚ ਸ਼ਾਮਲ ਰਿਸ਼ਤੇਦਾਰ ਅਤੇ ਸੱਜਣ ਮਿੱਤਰ

ਅੰਤਿਮ ਅਰਦਾਸ ਵਿਚ ਸ਼ਾਮਲ ਰਿਸ਼ਤੇਦਾਰ ਅਤੇ ਸੱਜਣ ਮਿੱਤਰ

ਗੁਰੂ ਦਾ ਲੰਗਰ ਛਕਦੇ ਹੋਏ ਸੰਗਤ
4 ਫਰਵਰੀ 2024 ਨੂੰ ਕਰ ਗਏ ਅਕਾਲ ਚਲਾਣਾ
ਇਸ ਤੋਂ ਪਹਿਲਾਂ ਸ. ਭੁਪਿੰਦਰ ਸਿੰਘ ਛਾਬੜਾ ਜੀ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ 4 ਫਰਵਰੀ 2024 ਨੂੰ ਅਕਾਲ ਚਲਾਣਾ ਕਰ ਗਏ ਸੀ। ਉਹ ਪਿਛਲੇ ਥੋੜੇ ਦਿਨਾਂ ਤੋਂ ਬਿਮਾਰ ਸੀ ਅਤੇ ਪਰਿਵਾਰ ਵੱਲੋਂ ਉਹਨਾਂ ਦੀ ਪੂਰੀ ਦੇਖਭਾਲ ਅਤੇ ਵਧੀਆ ਇਲਾਜ ਕਰਵਾਇਆ ਗਿਆ। ਪਰ ਅਕਾਲ ਪੁਰਖ ਦੀ ਬਖਸ਼ੀ ਹੋਈ ਸੁਆਸਾਂ ਦੀ ਪੂੰਜੀ ਨੂੰ ਭੋਗਦੇ ਹੋਏ ਭੁਪਿੰਦਰ ਸਿੰਘ ਜੀ 5 ਫਰਵਰੀ ਨੂੰ ਅਕਾਲ ਚਲਾਣਾ ਕਰ ਗਏ। ਉਹਨਾਂ ਦਾ ਅੰਤਿਮ ਸੰਸਕਾਰ 5 ਫਰਵਰੀ ਨੂੰ ਹਰਨਾਮ ਦਾਸ ਪੁਰਾ ਦੇ ਸ਼ਮਸ਼ਾਨਘਾਟ ਵਿਖੇ ਕੀਤਾ ਗਿਆ। ਇਹਨਾਂ ਦੇ ਅੰਤਿਮ ਸੰਸਕਾਰ ਮੌਕੇ ਵੱਡੀ ਗਿਣਤੀ ਵਿਚ ਰਿਸ਼ਤੇਦਾਰ ਅਤੇ ਦੋਸਤ ਸ਼ਾਮਲ ਹੋਏ।

ਭੁਪਿੰਦਰ ਸਿੰਘ ਛਾਬੜਾ ਦੇ ਆਖਰੀ ਦਰਸ਼ਨ ਕਰਦੇ ਹੋਏ ਪਰਿਵਾਰ ਦੇ ਮੈਂਬਰ

ਭੁਪਿੰਦਰ ਸਿੰਘ ਛਾਬੜਾ ਦੇ ਆਖਰੀ ਦਰਸ਼ਨ ਕਰਦੇ ਹੋਏ ਪਰਿਵਾਰ ਦੇ ਮੈਂਬਰ
