![](https://www.pehchaan.in/wp-content/uploads/2024/03/web-1.jpg)
ਸਲਾਨਾ ਕਾਨਫਰੰਸ ਦੌਰਾਨ ਹਾਜਰ ਵੱਕ-ਵੱਖ ਸਮਾਚਾਰ ਪੱਤਰਾਂ ਦੇ ਮਾਲਕ ਅਤੇ ਸੰਪਾਦਕ
ਆਲ ਇੰਡੀਆ ਸਮਾਲ ਨਿਊਜ਼ ਪੇਪਰਜ਼ ਕੌਂਸਲ (ਰਜਿ.) ਦੀ ਸਲਾਨਾ ਕਾਨਫਰੰਸ 7 ਅਪ੍ਰੈਲ 2024 ਨੂੰ ਹੋਵੇਗੀ
ਜਲੰਧਰ, 29-2-2024 (ਨਰਿੰਦਰ ਕਸ਼ਯਪ) – ਆਲ ਇੰਡੀਆ ਸਮਾਲ ਨਿਊਜ਼ ਪੇਪਰਜ਼ ਕੌਂਸਲ ਦੀ ਸਲਾਨਾ ਕਾਨਫਰੰਸ ਕਰਵਾਉਣ ਬਾਰੇ ਇਕ ਅਹਿਮ ਮੀਟਿੰਗ ਕੌਂਸਲ ਦੇ ਪ੍ਰਧਾਨ ਸ. ਬੇਅੰਤ ਸਿੰਘ ਸਰਹੱਦੀ ਦੀ ਪ੍ਰਧਾਨਗੀ ਹੇਠ ਪ੍ਰੈਸ ਕਲੱਬ ਜਲੰਧਰ ਵਿਖੇ ਕੀਤੀ ਗਈ। ਇਸ ਮੀਟਿੰਗ ਵਿਚ ਕੌਂਸਲ ਦੀ ਸਲਾਨਾ ਕਾਨਫਰੰਸ ਕਰਵਾਉਣ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਕੌਂਸਲ ਦੇ ਜਨਰਲ ਸਕੱਤਰ ਮੇਜਰ ਜਗਜੀਤ ਸਿੰਘ ਰਿਸ਼ੀ ਨੇ ਇਸ ਕਾਨਫਰੰਸ ਦਾ ਏਜੰਡਾ ਰੱਖਿਆ ਅਤੇ ਮੈਂਬਰਾਂ ਨੇ ਇਸ ਬਾਰੇ ਆਪਣੇ ਵਿਚਾਰ ਪੇਸ਼ ਕੀਤੇ। ਪੰਜਾਬ ਪ੍ਰੈਸ ਕਲੱਬ ਜਲੰਧਰ ਵਿਖੇ ਹੋਈ ਇਸ ਮੀਟਿੰਗ ਵਿਚ ਵੱਖ-ਵੱਖ ਸਮਾਚਾਰ ਪੱਤਰਾਂ ਦੇ ਮਾਲਕ ਅਤੇ ਸੰਪਾਦਕ ਸ਼ਾਮਲ ਹੋਏ। ਮੀਟਿੰਗ ਵਿਚ ਵੱਖ-ਵੱਖ ਸਮਾਚਾਰ ਪੱਤਰਾਂ ਦੇ ਮਾਲਕਾਂ ਨੇ ਛੋਟੇ ਸਮਾਚਾਰ ਪੱਤਰਾਂ ਨੂੰ ਪੇਸ਼ ਆ ਰਹੀਆਂ ਔਕੜਾਂ ਬਾਰੇ ਆਪਣੇ-ਆਪਣੇ ਵਿਚਾਰ ਪੇਸ਼ ਕੀਤੇ ਅਤੇ ਇਹਨਾਂ ਦੇ ਹੱਲ ਵਾਸਤੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਤੱਕ ਆਪਣੀ ਅਵਾਜ ਪਹੁੰਚਾਣ ਲਈ ਕਿਹਾ ਗਿਆ। ਸਾਰੇ ਮੈਂਬਰਾਂ ਦੀ ਸਹਿਮਤੀ ਨਾਲ ਸਲਾਨਾ ਕਾਨਫਰੰਸ 7 ਅਪ੍ਰੈਲ 2024 ਨੂੰ ਪ੍ਰੈਸ ਕਲੱਬ ਜਲੰਧਰ ਵਿਖੇ ਕਰਵਾਉਣ ਦਾ ਮਤਾ ਪਾਸ ਕੀਤਾ ਗਿਆ। ਸੀਨੀਅਰ ਮੈਂਬਰ ਓਮ ਪ੍ਰਕਾਸ਼ ਖੇਮਕਰਨੀ ਨੂੰ ਮੰਗ ਪੱਤਰ ਤਿਆਰ ਕਰਨ ਦੀ ਜਿੰਮੇਵਾਰੀ ਦਿੱਤੀ ਗਈ। ਸਲਾਨਾ ਕਾਨਫਰੰਸ ਦੇ ਮੁੱਖ ਮਹਿਮਾਨ ਨੂੰ ਬੁਲਾਉਣ ਅਤੇ ਆਪਣਾ ਮੰਗ ਪੱਤਰ ਤਿਆਰ ਕਰਨ ਲਈ ਡਿਊਟੀਆਂ ਲਗਾਈਆਂ ਗਈਆਂ। ਇਸ ਦੌਰਾਨ ਮੈਂਬਰਾਂ ਨੂੰ ਉਹਨਾਂ ਦੇ ਕੌਂਸਲ ਦੇ ਪਹਿਚਾਣ ਪੱਤਰ ਵੀ ਦਿੱਤੇ ਗਏ ਅਤੇ ਸਲਾਨਾ ਮੈਂਬਰਸ਼ਿਪ ਇਕੱਠੀ ਕੀਤੀ ਗਈ।
ਅੱਜ ਦੀ ਮੀਟਿੰਗ ਦੌਰਾਨ ਪ੍ਰਧਾਨ ਬੇਅੰਤ ਸਿੰਘ ਸਰਹੱਦੀ, ਜਨਰਲ ਸੈਕਟਰੀ ਮੇਜਰ ਜਗਜੀਤ ਸਿੰਘ ਰਿਸ਼ੀ, ਓਮ ਪ੍ਰਕਾਸ਼ ਖੇਮਕਰਨੀ, ਬਿਨੀਆਮੀਨ, ਰਵਿੰਦਰ ਸਿੰਘ, ਸ਼੍ਰੀਮਤੀ ਪੁਸ਼ਪਿੰਦਰ ਕੌਰ, ਦਵਿੰਦਰ ਕੁਮਾਰ, ਜਸਬੀਰ ਸਿੰਘ ਸੋਢੀ, ਨਰਿੰਦਰ ਕਸ਼ਯਪ, ਡਾ. ਸੁਭਾਸ਼ ਚੰਦਰ ਨਿਸਤੰਦ, ਕੈਲਾਸ਼ ਠਾਕੁਰ, ਭੁਪਿੰਦਰ ਸਿੰਘ, ਵਰਿਆਮ ਦਾਸ ਮਹੇ, ਰਾਜ ਕੁਮਾਰ, ਜੋਰਜ ਆਦਿ ਮੈਂਬਰ ਮੌਜੂਦ ਸਨ।
![](https://www.pehchaan.in/wp-content/uploads/2024/03/web-5.jpg)
ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਪ੍ਰਧਾਨ ਸ. ਬੇਅੰਤ ਸਿੰਘ ਸਰਹੱਦੀ ਅਤੇ ਜਨ. ਸੈ. ਮੇਜਰ ਜਗਜੀਤ ਸਿੰਘ ਰਿਸ਼ੀ
![](https://www.pehchaan.in/wp-content/uploads/2024/03/web-2.jpg)
ਸਲਾਨਾ ਕਾਨਫਰੰਸ ਦੌਰਾਨ ਹਾਜਰ ਨਰਿੰਦਰ ਕਸ਼ਯਪ, ਵਰਿਆਮ ਦਾਸ ਮਹੇ, ਰਾਜ ਕੁਮਾਰ ਅਤੇ ਜੋਰਜ
![](https://www.pehchaan.in/wp-content/uploads/2024/03/web-3.jpg)
ਸਲਾਨਾ ਕਾਨਫਰੰਸ ਦੌਰਾਨ ਹਾਜਰ ਵੱਕ-ਵੱਖ ਸਮਾਚਾਰ ਪੱਤਰਾਂ ਦੇ ਮਾਲਕ ਅਤੇ ਸੰਪਾਦਕ
![](https://www.pehchaan.in/wp-content/uploads/2024/03/web-4.jpg)