ਦਮਨੀਤਾ ਸਿੰਘ ਅਤੇ ਅਜੇ ਨਾਂਗਲਾ ਵੱਲੋਂ ਛੋਟੇ ਬੱਚਿਆਂ ਵਾਸਤੇ ਯੂਰੋ ਕਿੱਡਸ ਪ੍ਰੀ ਸਕੂਲ ਦੀ ਨਵੀਂ ਸ਼ੁਰੂਆਤ
ਓਪਨਿੰਗ ਸੈਰੇਮਨੀ ਦੌਰਾਨ ਸ਼੍ਰੀਮਤੀ ਬਲਦੇਵ ਕੌਰ ਨਾਂਗਲਾ ਅਤੇ ਹੋਰ ਮੈਂਬਰ
ਫਗਵਾੜਾ, 3-3-2024 (ਨਰਿੰਦਰ ਕਸ਼ਯਪ) – ਫਗਵਾੜਾ ਸ਼ਹਿਰ ਦੇ ਮਸ਼ਹੂਰ ਨਾਂਗਲਾ ਹਾਰਡਵੇਅਰ ਸਟੋਰ ਅਤੇ ਨਾਂਗਲਾ ਹੋਮਸ ਵੱਲੋਂ ਛੋਟੇ ਬੱਚਿਆਂ ਵਾਸਤੇ ਪ੍ਰੀ ਸਕੂਲ ਦੀ ਨਵੀਂ ਸ਼ੁਰੂਆਤ ਕੀਤੀ ਗਈ। ਦੇਸ਼ ਦੇ ਮਸ਼ਹੂਰ ਪ੍ਰੀ ਨਰਸਰੀ ਬੱਚਿਆਂ ਨੂੰ ਵਧੀਆ ਸਕੂਲਾਂ ਵਿਚ ਦਾਖਲੇ ਲਈ ਤਿਆਰ ਕਰਨ ਅਤੇ ਉਹਨਾਂ ਨੂੰ ਸਿਖਾਉਣ ਲਈ ਯੂਰੋ ਕਿਡਸ ਪ੍ਰੀ ਸਕੂਲ ਦੀ ਸ਼ਾਖਾ ਫਗਵਾੜਾ ਵਿਖੇ ਖੋਲੀ ਗਈ ਹੈ। ਫਗਵਾੜਾ ਦੇ ਗੁਰੂ ਹਰਕ੍ਰਿਸ਼ਨ ਨਗਰ ਵਿਖੇ ਯੂਰੋ ਕਿਡਸ ਦੀ ਸ਼ੁਰੂਆਤ ਕਰਦੇ ਹੋਏ ਨਾਂਗਲਾ ਪਰਿਵਾਰ ਵੱਲੋਂ 3 ਮਾਰਚ 2024 ਨੂੰ ਸਵੇਰੇ ਸ਼੍ਰੀ ਸੁਖਮਨੀ ਸਾਹਿਬ ਦੇ ਪਾਠ ਕਰਵਾਏ ਗਏ। ਇਸ ਤੋਂ ਬਾਅਦ ਰਾਗੀ ਜੱਥੇ ਨੇ ਰਸਮਈ ਕੀਰਤਨ ਕਰਕੇ ਸੰਗਤ ਨੂੰ ਨਿਹਾਲ ਕੀਤਾ। ਅਰਦਾਸ ਉਪਰੰਤ ਕੜਾਹ ਪ੍ਰਸ਼ਾਦਿ ਦੀ ਦੇਗ ਵਰਤਾਈ ਗਈ। ਖੁਸ਼ੀ ਦੇ ਇਸ ਮੌਕੇ ਸ਼ਾਮਲ ਹੋਏ ਰਿਸ਼ਤੇਦਾਰਾਂ ਅਤੇ ਦੋਸਤਾਂ ਨੇ ਸਕੂਲ ਦੀ ਪਿ੍ਰੰਸੀਪਲ ਸ਼੍ਰੀਮਤੀ ਦਮਨੀਤਾ ਸਿੰਘ ਨੂੰ ਵਧਾਈਆਂ ਦਿੱਤੀਆਂ। ਇਸ ਮੌਕੇ ਵੱਡੀ ਗਿਣਤੀ ਵਿਚ ਇਲਾਕੇ ਦੇ ਲੋਕ ਸ਼ਾਮਲ ਹੋਏ ਅਤੇ ਉਹਨਾਂ ਸਕੂਲ ਦਾ ਮਾਹੌਲ ਦੇਖਿਆ। ਬਹੁਤ ਸਾਰੇ ਮਾਂ-ਬਾਪ ਨੇ ਆਪਣੇ ਛੋਟੇ ਬੱਚਿਆਂ ਨੂੰ ਇਥੇ ਦਾਖਲ ਕਰਵਾਉਣ ਲਈ ਦਿਲਚਸਪੀ ਦਿਖਾਈ।
ਸਕੂਲ ਬਾਰੇ ਜਾਣਕਾਰੀ ਦਿੰਦੇ ਹੋਏ ਸਕੂਲ ਦੀ ਪਿ੍ਰੰਸੀਪਲ ਅਤੇ ਮਾਲਕ ਸ਼੍ਰੀਮਤੀ ਦਮਨੀਤਾ ਸਿੰਘ ਨੇ ਦੱਸਿਆ ਕਿ ਉਹ ਆਪ ਇਕ ਪੰਜ ਸਾਲ ਦੇ ਬੇਟੇ ਦੀ ਮਾਂ ਹਨ ਅਤੇ ਬੱਚਿਆਂ ਨੂੰ ਸਹੀ ਢੰਗ ਨਾਲ ਸਕੂਲਾਂ ਵਾਸਤੇ ਤਿਆਰ ਕਰਨ ਦੀ ਜਰੂਰਤ ਨੂੰ ਸਮਝਦੇ ਹਨ। ਉਹਨਾਂ ਆਪ ਐਮ.ਐਸ.ਸੀ. ਬਾਇਓਟੈਕ ਦੇ ਨਾਲ ਬਾਇਓਟੈਕਨੋਲਜੀ ਵਿਚ ਪੀ.ਐਚ.ਡੀ. ਕੀਤੀ ਹੋਈ ਹੈ। ਅੱਜ ਬੱਚਿਆਂ ਨੂੰ ਬੁਨਿਆਦੀ ਸਿੱਖਿਆ ਦੀ ਜਰੂਰਤ ਦੇ ਨਾਲ ਨਾਲ ਸਰੀਰਕ ਗਤੀਵਿਧੀਆਂ ਵੀ ਸਿਖਾਉਣੀਆਂ ਜਰੂਰੀ ਹਨ। ਇਥੇ ਪ੍ਰੀ ਸਕੂਲ ਵਿਚ ਬੱਚਿਆਂ ਨੂੰ ਖੇਡਾਂ ਦੇ ਨਾਲ ਨਾਲ ਸਿਖਾਇਆ ਜਾਂਦਾ ਹੈ ਅਤੇ ਉਹਨਾਂ ਦਾ ਖਿਆਲ ਰੱਖਿਆ ਜਾਂਦਾ ਹੈ। ਬੱਚਿਆਂ ਨੂੰ ਇਕ ਵਧੀਆ ਮਹੌਲ ਵਿਚ ਵੱਡੇ ਹੋਣ ਅਤੇ ਸਿਖਣ ਦਾ ਮੌਕਾ ਮਿਲਦਾ ਹੈ।
ਸਕੂਲ ਦੀ ਓਪਨਿੰਗ ਸੈਰੇਮਨੀ ਦੌਰਾਨ ਨਾਂਗਲਾ ਪਰਿਵਾਰ ਵੱਲੋਂ ਸ਼੍ਰੀ ਬਲਦੇਵ ਕੌਰ ਨਾਂਗਲਾ, ਅਮਰਿੰਦਰ ਨਾਂਗਲਾ, ਰੀਤ ਨਾਂਗਲਾ, ਅਜੇ ਸਿੰਘ ਨਾਂਗਲਾ, ਅਮਨਦੀਪ ਨਾਂਗਲਾ, ਅਮਰਜੀਤ ਸਿੰਘ ਨਾਂਗਲਾ, ਰਣਜੀਤ ਸਿੰਘ ਨਾਂਗਲਾ, ਜੀਤ ਨਾਂਗਲਾ, ਡਾ. ਗੁਰਦਿਆਲ ਸਿੰਘ, ਪਵਨ ਕੁਮਾਰ, ਨਰਿੰਦਰ ਕਸ਼ਯਪ ਅਤੇ ਹੋਰ ਬਹੁਤ ਸਾਰੇ ਪਤਵੰਤੇ ਸੱਜਣ ਸ਼ਾਮਲ ਹੋਏ ਅਤੇ ਵਧਾਈਆਂ ਦਿੱਤੀਆਂ। ਨਾਂਗਲਾ ਪਰਿਵਾਰ ਵੱਲੋਂ ਇਸ ਦੌਰਾਨ ਨਾਸ਼ਤੇ ਅਤੇ ਗੁਰੂ ਦੇ ਲੰਗਰ ਦਾ ਬਹੁਤ ਵਧੀਆ ਪ੍ਰਬੰਧ ਕੀਤਾ ਗਿਆ ਸੀ।