A Two Day Photo and Art Exhibition was Successfully Completed at Punjab Press Club Jalandhar

ਦੋ ਦਿਨਾਂ ਦੀ ਫੋਟੋ ਅਤੇ ਕਲਾ ਪ੍ਰਦਰਸ਼ਨੀ ਪੰਜਾਬ ਪ੍ਰੈਸ ਕਲੱਬ ਜਲੰਧਰ ਵਿਚ ਸਫਲਤਾ ਨਾਲ ਹੋਈ ਸੰਪੂਰਣ

ਵੱਖ-ਵੱਖ ਖੇਤਰ ਨਾਲ ਜੁੜੀਆਂ ਸ਼ਖਸ਼ੀਅਤਾਂ ਅਤੇ ਵਿਦਿਆਰਥੀਆਂ ਨੇ ਦਿਖਾਈ ਦਿਲਚਸਪੀ

ਪੰਜਾਬ ਪ੍ਰੈਸ ਕਲੱਬ ਜਲੰਧਰ ਦੇ ਪ੍ਰਧਾਨ ਸਤਨਾਮ ਸਿੰਘ ਮਾਣਕ ਨੂੰ ਸਨਮਾਨਤ ਕਰਦੇ ਹੋਏ ਕਲਾਕਾਰ

ਜਲੰਧਰ, 29-2-2024 (ਨਰਿੰਦਰ ਕਸ਼ਯਪ) – ਪੰਜਾਬ ਪ੍ਰੈਸ ਕਲੱਬ ਜਲੰਧਰ ਦੇ ਸਹਿਯੋਗ ਨਾਲ ਜਲੰਧਰ, ਕਲਾ ਤੇ ਕਲਾਕਾਰ ਮੰਚ ਵੱਲੋਂ ਦੋ ਦਿਨਾਂ ਫੋਟੋ ਤੇ ਕਲਾ ਪ੍ਰਦਰਸ਼ਨੀ ਪੰਜਾਬ ਪੈ੍ਰਸ ਕਲੱਬ ਜਲੰਧਰ ਵਿਖੇ 28 ਅਤੇ 29 ਫਰਵਰੀ ਨੁੂੰ ਲਗਾਈ ਗਈ। ਇਸ ਪ੍ਰਦਰਸ਼ਨੀ ਨੂੰ ਲੈ ਕੇ ਦੂਜੇ ਦਿਨ ਵੀ ਲੋਕਾਂ ਵਿਚ ਬਹੁਤ ਉਤਸ਼ਾਹ ਦੇਖਣ ਨੂੰ ਮਿਲਿਆ। ਇਸ ਪ੍ਰਦਰਸ਼ਨੀ ਵਿਚ ਕਲਾਕਾਰਾਂ ਵੱਲੋਂ ਜ਼ਿੰਦਗੀ ਦੇ ਅਨੇਕ ਰੰਗਾਂ ਦਾ ਖੂਬਸੂਰਤ ਗੁਲਦੁਸਤਾ ਆਪਣੀਆਂ ਕਲਾ ਕ੍ਰਿਤਾਂ ਰਾਹੀਂ ਪੇਸ਼ ਕੀਤਾ ਗਿਆ। ਇਸ ਪ੍ਰਦਰਸ਼ਨੀ ਵਿਚ ਰਣਜੋਯ ਸਿੰਘ ਲੁਧਿਆਣਾ ਤੇ ਰਵੀ ਰਵਿੰਦਰ ਲੁਧਿਆਣਾ ਦੀਆਂ ਖੂਬਸੂਰਤ ਤਸਵੀਰਾਂ ਅਤੇ ਅੱਖਰਕਾਰ ਕੰਵਰਦੀਪ ਸਿੰਘ ਕਪੂਰਥਲਾ ਦੀਆਂ ਹੱਥ ਲਿਖਤਾਂ ਨੂੰ ਲੋਕਾਂ ਵੱਲੋਂ ਬਹੁਤ ਪਸੰਦ ਕੀਤੀਆਂ ਗਈਆਂ। ਜਲੰਧਰ ਦੇ ਇੰਦਰਜੀਤ ਸਿੰਘ ਵੱਲੋਂ ਵੱਖ-ਵੱਖ ਸ਼ਾਇਰਾਂ ਦੀਆਂ ਕਵਿਤਾਵਾਂ ਦੇ ਅਧਾਰ ਉਤੇ ਕੀਤੀ ਗਈ ਚਿੱਤਰਕਾਰੀ ਅਤੇ ਆਰਟਿਸਟ ਵਰਣ ਟੰਡਨ ਦੀ ਘਾਟ ਨਾਲ ਪਾਸ਼ ਦੀ ਬਣਾਈ ਗਈ ਤਸਵੀਰ ਚਰਚਾ ਦਾ ਕੇਂਦਰ ਬਣੀ ਰਹੀ। ਕਲਾ ਤੇ ਕਲਾਕਾਰ ਮੰਚ ਦੇ ਇਸ ਪਹਿਲੇ ਉਪਰਾਲੇ ਦੀ ਲੋਕਾਂ ਵੱਲੋਂ ਖੂਬ ਪ੍ਰਸ਼ੰਸਾ ਕੀਤੀ ਗਈ। ਪੰਜਾਬ ਪ੍ਰੈਸ ਕਲੱਬ ਦੇ ਪ੍ਰਦਾਨ ਸਤਨਾਮ ਸਿੰਘ ਮਾਣਕ ਨੇ ਇਸ ਪ੍ਰਦਰਸ਼ਨੀ ਦੀ ਬੇਹੱਦ ਪ੍ਰਸ਼ੰਸਾ ਕੀਤੀ ਅਤੇ ਕਲਾਕਾਰਾਂ ਦਾ ਹੌਸਲਾ ਵਧਾਇਆ। ਦਰਸ਼ਕਾਂ ਨੇ ਵੀ ਬੜੇ ਉਤਸ਼ਾਹ ਨਾਲ ਕਲਾਕਾਰਾਂ ਦੇ ਕੰਮਾਂ ਨੂੰ ਸਰਾਹਿਆ।

ਸਮਾਲ ਨਿਊਜ਼ ਪੇਪਰ ਕੌਂਸਲ ਦੇ ਮੈਂਬਰ ਸਾਹਿਬਾਨ ਕਲਾ ਪ੍ਰਦਰਸ਼ਨੀ ਦੇਖਦੇ ਹੋਏ

ਆਪਣੀਆਂ ਕਲਾਕ੍ਰਿਤੀਆਂ ਦੇ ਨਾਲ ਇੰਦਰਜੀਤ ਸਿੰਘ ਅਤੇ ਕੰਵਰਦੀਪ ਸਿੰਘ

ਇਸ ਪ੍ਰਦਰਸ਼ਨੀ ਦੇ ਦੂਜੇ ਦਿਨ ਪ੍ਰੱਤਰਕਾਰੀ ਦੀ ਸਿੱਖਿਆ ਗ੍ਰਹਿਣ ਕਰ ਰਹੇ ਸ਼ਹਿਰ ਭਰ ਦੀਆਂ ਸਿੱਖਿਆ ਸੰਸਥਾਵਾਂ ਦੇ ਵਿਦਿਆਰਥੀਆਂ ਤੋਂ ਅਲਾਵਾ ਪੰਜਾਬ ਭਰ ਤੋਂ ਵੱਖ-ਵੱਖ ਖੇਤਰਾਂ ਨਾਲ ਜੁੜੀਆਂ ਹਸਤੀਆਂ ਸ਼ਾਮਲ ਹੋਈਆਂ। ਇਸ ਮੌਕੇ ਸਮਾਲ ਨਿਊਜ਼ ਪੇਪਰ ਕੌਂਸਲ ਤੋਂ ਪ੍ਰਧਾਨ ਬੇਅੰਤ ਸਿੰਘ ਸਰਹੱਦੀ, ਜਨਰਲ ਸੈਕਟਰੀ ਮੇਜਰ ਜਗਜੀਤ ਸਿੰਘ ਰਿਸ਼ੀ, ਓਮ ਪ੍ਰਕਾਸ਼ ਖੇਮਕਰਨੀ, ਬਿਨੀਆਮੀਨ, ਰਵਿੰਦਰ ਸਿੰਘ, ਸ਼੍ਰੀਮਤੀ ਪੁਸ਼ਪਿੰਦਰ ਕੌਰ, ਦਵਿੰਦਰ ਕੁਮਾਰ, ਜਸਬੀਰ ਸਿੰਘ ਸੋਢੀ, ਕਸ਼ਯਪ ਕ੍ਰਾਂਤੀ ਪੱਤ੍ਰਿਕਾ ਦੇ ਮਾਲਕ ਨਰਿੰਦਰ ਕਸ਼ਯਪ, ਡਾ. ਸੁਭਾਸ਼ ਚੰਦਰ ਨਿਸਤੰਦ, ਕੈਲਾਸ਼ ਠਾਕੁਰ, ਭੁਪਿੰਦਰ ਸਿੰਘ, ਵਰਿਆਮ ਦਾਸ ਮਹੇ, ਰਾਜ ਕੁਮਾਰ, ਜੋਰਜ ਆਦਿ ਮੈਂਬਰ ਸ਼ਾਮਲ ਹੋਏ। ਕਲਾਕਾਰਾਂ ਨੇ ਬੇਅੰਤ ਸਿੰਘ ਸਰਹੱਦੀ ਨੂੰ ਆਪਣੀ ਕਲਾ ਬਾਰੇ ਜਾਣਕਾਰੀ ਦਿੱਤੀ। ਇਸ ਤੋਂ ਅਲਾਵਾ ਬਿ੍ਰਟਿਸ਼ ਕੋਲੰਬੀਆ ਦੇ ਨਵਜੋਤ ਢਿੱਲੋਂ, ਸੀਨੀਅਰ ਐਂਕਰ ਰਮਨਪ੍ਰੀਤ, ਸੋਮਿਲ ਰਤਨ, ਰਜਿੰਦਰ ਸਿੰਘ ਸ਼ੰਟੂ, ਅਮਰਜੀਤ ਸਿੰਘ, ਬੂਟਾ ਸਿੰਘ, ਜੰਗ ਬਹਾਦਰ ਸਿੰਘ, ਚਿੱਤਰਕਾਰ ਗੁਰਦੀਸ਼ ਪੰਨੂ, ਹਰਿਜੰਦਰ ਸਿੰਘ, ਨਰਿੰਦਰ ਚੀਮਾ, ਬੀਰ ਚੰਦ, ਸੁਰਜੀਤ ਸਿਘ, ਚੰਨੀ ਤੁਕੁਲੀਆ, ਕੁਲਦੀਪ ਭਗਤ ਅਤੇ ਹੋਰ ਕਲਾ ਪ੍ਰੇਮੀਆਂ ਨੇ ਸ਼ਿਰਕਤ ਕੀਤੀ। ਪੰਜਾਬ ਪ੍ਰੈਸ ਕਲੱਬ ਦੇ ਪ੍ਰਧਾਨ ਸਤਨਾਮ ਸਿੰਘ ਮਾਣਕ, ਸੀਨੀਅਰ ਮੀਤ ਪ੍ਰਧਾਨ ਰਾਜੇਸ਼ ਥਾਪਾ ਅਤੇ ਮੈਨੇਜਰ ਜਤਿੰਦਰ ਪਾਲ ਸਿੰਘ ਨੇ ਪ੍ਰਦਰਸ਼ਨੀ ਵਿਚ ਸ਼ਮੂਲੀਅਤ ਕਰਨ ਵਾਲੇ ਸਾਰੇ ਕਲਾਕਾਰਾਂ ਦਾ ਸਨਮਾਨ ਕੀਤਾ। ਉਹਨਾਂ ਇਹੋ ਜਿਹੇ ਉਪਰਾਲੇ ਆਉਣ ਵਾਲੇ ਸਮੇਂ ਵਿਚ ਵੀ ਜਾਰੀ ਰੱਖਣ ਦੀ ਇੱਛਾ ਪ੍ਰਗਟ ਕੀਤੀ ਅਤੇ ਕਲਾਕਾਰਾਂ ਦਾ ਧੰਨਵਾਦ ਕੀਤਾ।

ਕਲਾਕਾਰਾਂ ਵੱਲੋਂ ਬਣਾਈਆਂ ਗਈਆਂ ਵੱਖ ਵੱਖ ਕਲਾਕ੍ਰਿਤੀਆਂ

ਕਲਾਕਾਰਾਂ ਵੱਲੋਂ ਬਣਾਈਆਂ ਗਈਆਂ ਵੱਖ ਵੱਖ ਕਲਾਕ੍ਰਿਤੀਆਂ

ਕਲਾ ਪ੍ਰਦਰਸ਼ਨੀ ਵਿਚ ਸ਼ਾਮਲ ਸਮਾਲ ਨਿਊਜ਼ ਪੇਪਰ ਕੌਂਸਲ ਦੇ ਪ੍ਰਧਾਨ ਬੇਅੰਤ ਸਿੰਘ ਸਰਹੱਦੀ ਕਸ਼ਯਪ ਕ੍ਰਾਂਤੀ ਦੇ ਮਾਲਕ ਨਰਿੰਦਰ ਕਸ਼ਯਪ ਅਤੇ ਸਾਥੀ

ਕਲਾਕਾਰਾਂ ਨੂੰ ਸਨਮਾਨਤ ਕਰਦੇ ਹੋਏ ਪੰਜਾਬ ਪ੍ਰੈਸ ਕਲੱਬ ਦੇ ਪ੍ਰਧਾਨ ਸਤਨਾਮ ਸਿੰਘ ਮਾਣਕ ਅਤੇ ਮੈਨੇਜਰ ਜਤਿੰਦਰ ਪਾਲ ਸਿੰਘ

Leave a Reply