Sant Baba Onkar Nath Ji 36th Annual Barsi Mela Celebrated on 30-5-2023 at Village Kala Bahia

ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ ਸੰਤ ਬਾਬਾ ਉਂਕਾਰ ਨਾਥ ਜੀ ਦਾ 36ਵੀਂ ਸਲਾਨਾ ਬਰਸੀ ਸਮਾਗਮ ਅਤੇ ਮੇਲਾ

ਜਲੰਧਰ, 30 ਮਈ 2023 (ਗੁਰਿੰਦਰ ਕਸ਼ਯਪ) – ਧੰਨ ਧੰਨ 108 ਸੰਤ ਬਾਬਾ ਉਂਕਾਰ ਨਾਥ ਜੀ ਦੀ 36ਵੀਂ ਬਰਸੀ ਮੌਕੇ ਪਿੰਡ ਕਾਲਾ ਬਾਹੀਆਂ, ਜਿਲਾ ਜਲੰਧਰ ਵਿਖੇ ਬਾਬਾ ਜੀ ਦਾ 36ਵੀਂ ਸਲਾਨਾ ਬਰਸੀ ਸਮਾਗਮ ਅਤੇ ਮੇਲਾ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਮੇਲੇ ਵਾਲੇ ਦਿਨ ਸੰਗਤਾਂ ਸਵੇਰ ਤੋਂ ਹੀ ਬਾਬਾ ਜੀ ਦਾ ਅਸ਼ੀਰਵਾਦ ਲੈਣ ਲਈ ਬਾਬਾ ਜੀ ਦੇ ਤਪ ਅਸਥਾਨ ਪਿੰਡ ਕਾਲਾ ਬਾਹੀਆਂ ਵਿਖੇ ਪੁਜਣੀਆਂ ਸ਼ੁਰੂ ਹੋ ਗਈਆਂ। ਇਸ ਦੌਰਾਨ ਸੰਗਤਾਂ ਨੇ ਲਾਈਨ ਵਿਚ ਲੱਗ ਕੇ ਬਾਬਾ ਜੀ ਦੇ ਤਪ ਅਸਥਾਨ ਤੇ ਮੱਥਾ ਟੇਕ ਕੇ ਅਸ਼ੀਰਵਾਦ ਲਿਆ।
ਸਲਾਨਾ ਬਰਸੀ ਮੌਕੇ ਅਖੰਡ ਪਾਠ ਸਾਹਿਬ ਦੀ ਲੜੀ ਦੇ ਭੋਗ ਸਵੇਰੇ 10.00 ਵਜੇ ਪਾਏ ਗਏ ਅਤੇ ਉਪਰੰਤ ਦੀਵਾਨ ਹਾਲ ਵਿਚ ਕੀਰਤਨ ਕਰਵਾਇਆ ਗਿਆ। ਇਸ ਤੋਂ ਉਪਰੰਤ ਭਾਈ ਪਵਨਦੀਪ ਸਿੰਘ ਜੀ ਕਾਲਾ ਬਾਹੀਆਂ ਵਾਲੇ, ਭਾਈ ਮਨਜਿੰਦਰ ਸਿੰਘ ਜੀ ਰਾਏਪੁਰ ਵਾਲੇ, ਭਾਈ ਗੁਰਸ਼ਰਨ ਸਿੰਘ ਜੀ ਅਤੇ ਭਾਈ ਗੁਰਪ੍ਰੀਤ ਸਿੰਘ ਜੀ ਲਾਂਡਰਾ ਵਾਲੇ ਦੇ ਢਾਡੀ ਜੱਥੇ ਨੇ ਬਾਬਾ ਜੀ ਦੀ ਮਹਾਨਤਾ ਅਤੇ ਗੁਰਬਾਣੀ ਨਾਲ ਸੰਗਤ ਨੂੰ ਨਿਹਾਲ ਕੀਤਾ। ਇਸ ਤੋਂ ਪਹਿਲਾਂ 2 ਮਈ 2023 ਨੂੰ ਬਾਬਾ ਜੀ ਦੇ ਤਪ ਅਸਥਾਨ ਉਤੇ ਸ਼੍ਰੀ ਅਖੰਡ ਪਾਠ ਸਾਹਿਬ ਦੀ ਲੜੀ ਸ਼ੁਰੂ ਹੋ ਚੁੱਕੀ ਸੀ, ਜਿਸ ਦੌਰਾਨ ਹਰ ਰੋਜ਼ 20 ਤੋਂ 30 ਅਖੰਡ ਪਾਠ ਸਾਹਿਬ ਚੱਲਦੇ ਰਹੇ। ਸੰਗਤਾਂ ਦੀ ਆਸਾਂ ਮੁਰਾਦਾਂ ਇੱਥੇ ਪੂਰੀਆਂ ਹੁੰਦੀਆਂ ਹਨ, ਜਿਸ ਤੋਂ ਬਾਅਦ ਉਹ ਬਾਬਾ ਜੀ ਦੇ ਦਰਬਾਰ ਵਿਚ ਆਪਣੀ ਮੰਨਤ ਪੂਰੀ ਕਰਦੇ ਹਨ। ਇਸ ਦੌਰਾਨ ਸ਼ਰਧਾਲੂਆਂ ਵੱਲੋਂ ਲੰਗਰ ਦੀ ਸੇਵਾ ਕੀਤੀ ਜਾਂਦੀ ਹੈ। ਪਿੰਡ ਕਾਲਾ ਬਾਹੀਆਂ ਅਤੇ ਨੇੜੇ ਦੇ ਪਿੰਡਾਂ ਦੀ ਸੰਗਤ ਸ਼ਾਮ ਨੂੰ ਚੌਂਕੀ ਲਗਾਉਂਦੇ ਹਨ।

ਇਸ ਦੌਰਾਨ 28 ਮਈ 2023 ਨੂੰ 17ਵਾਂ ਕਬੱਡੀ ਟੂਰਨਾਮੈਂਟ ਵੀ ਕਰਵਾਇਆ ਗਿਆ, ਜਿੱਥੇ 55 ਕਿਲੋਗ੍ਰਾਮ, 70 ਕਿਲੋਗ੍ਰਾਮ ਅਤੇ ਓਪਨ ਕਲੱਬ ਦੇ ਕਬੱਡੀ ਮੁਕਾਬਲੇ ਕਰਵਾਏ ਗਏ। ਇਸ ਮੌਕੇ ਇਲਾਕੇ ਦੇ ਵਿਧਾਇਕ ਸ. ਬਲਕਾਰ ਸਿੰਘ ਨੇ ਜੇਤੂਆਂ ਨੂੰ ਇਨਾਮ ਵੰਡੇ। ਇਸ ਮੌਕੇ ਪਿੰਡ ਕਾਲਾ ਬਾਹੀਆਂ ਦੀ ਸਰਪੰਚ ਬੀਬੀ ਸੁਰਿੰਦਰ ਕੌਰ ਅਤੇ ਪੰਚ ਮੈਂਬਰਾਂ ਦੇ ਨਾਲ ਨਾਲ ਇਲਾਕੇ ਦੇ ਪਤਵੰਤੇ ਸੱਜਣ ਵੀ ਸ਼ਾਮਲ ਹੋਏ। ਮੇਲੇ ਵਾਲੇ ਦਿਨ 30 ਮਈ 2023 ਨੂੰ ਸਾਰਾ ਦਿਨ ਮੇਲਾ ਚੱਲਦਾ ਰਿਹਾ। ਮੇਲੇ ਵਿਚ ਵੱਖ ਵੱਖ ਪਿੰਡਾਂ ਦੀ ਸੰਗਤਾਂ ਵੱਲੋਂ ਤਰ੍ਹਾਂ ਤਰ੍ਹਾਂ ਦੇ ਲੰਗਰ ਲਗਾਏ ਗਏ। ਬਹੁਤ ਸਾਰੇ ਪਿੰਡਾਂ ਵਾਲਿਆਂ ਨੇ ਕੋਲਡ ਡਿ੍ਰੰਕ ਵਿਚ ਲਿਮਕਾ, ਸਪਰਾਈਟ ਅਤੇ ਕੋਕਾ ਕੋਲਾ ਦਾ ਲੰਗਰ ਲਗਾਇਆ। ਕਈ ਪਿੰਡਾਂ ਨੇ ਜੂਸ ਅਤੇ ਮੈਂਗੋ ਸ਼ੇਕ ਦਾ ਲੰਗਰ ਲਗਾਇਆ। ਛੋਲੇ ਪੂੜੀਆਂ, ਅੰਮ੍ਰਿਤਸਰ ਕੁਲਚੇ ਦਾ ਲੰਗਰ, ਸਮੋਸੇ ਅਤੇ ਬ੍ਰੈਡ ਪਕੌੜੇ ਦਾ ਲੰਗਰ, ਕੁਲਫੀ ਅਤੇ ਆਈਸ ਕ੍ਰੀਮ ਦਾ ਲੰਗਰ, ਤਰਬੂਜ ਅਤੇ ਖਰਬੂਜੇ ਦਾ ਲੰਗਰ, ਕੇਲਿਆਂ ਦਾ ਲੰਗਰ, ਨਿੰਬੂ ਪਾਣੀ, ਬਾਬਾ ਮੋਤੀ ਰਾਮ ਮਹਿਰਾ ਜੀ ਦੀ ਸ਼ਹੀਦੀ ਨੂੰ ਸਮਰਪਿਤ ਠੰਡੇ ਦੁੱਧ ਦਾ ਲੰਗਰ, ਛਬੀਲ, ੁਦੱਧ ਸੋਡੇ ਦਾ ਲੰਗਰ ਅਤੇ ਸਪੈਸ਼ਲ ਰੋਟੀ ਦਾ ਲੰਗਰ ਵੀ ਸਾਰਾ ਦਿਨ ਚੱਲਦਾ ਰਿਹਾ। ਇਸ ਤੋਂ ਅਲਾਵਾ ਬਾਬਾ ਜੀ ਦੇ ਤਪ ਅਸਥਾਨ ਦੀ ਕਮੇਟੀ ਵੱਲੋਂ ਵੀ ਲੰਗਰ ਅਤੁੱਟ ਚੱਲਦਾ ਰਿਹਾ। ਇਸ ਤੋਂ ਅਲਾਵਾ ਐਚ.ਪੀ. ਓਰਥੋਕੇਅਰ ਹਸਪਤਾਲ ਜਲੰਧਰ ਵੱਲੋਂ ਵੀ ਇਥੇ ਮੈਡੀਕਲ ਕੈਂਪ ਲਗਾਇਆ ਗਿਆ। ਇਸ ਮੇਲੇ ਨੁੂੰ ਸਫਲ ਕਰਨ ਲਈ ਪਿੰਡ ਕਾਲਾ ਬਾਹੀਆਂ ਦੀ ਪੰਚਾਇਤ, ਨਗਰ ਨਿਵਾਸੀ, ਸਾਧ ਸੰਗਤ ਅਤੇ ਐਨ.ਆਰ.ਆਈ. ਵੀਰਾਂ ਦਾ ਬਹੁਤ ਵੱਡਾ ਯੋਗਦਾਨ ਹੁੰਦਾ ਹੈ। ਸ਼ਾਮ 8 ਵਜੇ ਤੱਕ ਮੇਲਾ ਭਰਿਆ ਰਿਹਾ।

Leave a Reply