ਕਸ਼ਯਪ ਰਾਜਪੂਤ ਪਰਿਵਾਰਾਂ ਦੀ ਡਾਇਰੈਕਟਰੀ ਪਹਿਚਾਨ 2024-25 ਦਾ ਨਵਾਂ ਅੰਕ ਕੀਤਾ ਸਮਾਜ ਨੂੰ ਸਮਰਪਿਤ
ਪਹਿਚਾਨ ਡਾਇਰੈਕਟਰੀ 2024-25 ਰਿਲੀਜ਼ ਕਰਦੇ ਹੋਏ ਨਰਿੰਦਰ ਕਸ਼ਯਪ, ਬਲਦੇਵ ਸਿੰਘ, ਸਤਪਾਲ ਮਹਿਰਾ ਅਤੇ ਹੋਰ ਸਾਥੀ
ਜਲੰਧਰ, 29-8-2024 – ਕਸ਼ਯਪ ਰਾਜਪੂਤ ਮੈਂਬਰਸ ਐਸੋਸੀਏਸ਼ਨ ਦੇ ਪ੍ਰਧਾਨ ਸ. ਬਲਦੇਵ ਸਿੰਘ ਕੈਪਸਨ ਅਤੇ ਕਪੂਰਥਲਾ ਦੇ ਮਸ਼ਹੂਰ ਸਮਾਜ ਸੇਵੀ, ਰੋਟਰੀ ਕਲੱਬ ਦੇ ਅਸਿਸਟੈਂਟ ਗਵਰਨਰ, ਸਾਬਕਾ ਕੋਂਸਲਰ ਅਤੇ ਕਾਂਗਰਸ ਆਗੂ ਸ਼੍ਰੀ ਸਤਪਾਲ ਮਹਿਰਾ ਨੇ ਪਹਿਚਾਨ ਡਾਇਰੈਕਟਰੀ 2024-25 ਦਾ ਨਵਾਂ ਅੰਕ ਸਮਾਜ ਨੂੰ ਸਮਰਪਿਤ ਕੀਤਾ। ਪਹਿਚਾਨ ਡਾਇਰੈਕਟਰੀ 2024-25 ਨੂੰ ਰਿਲੀਜ਼ ਕਰਦੇ ਹੋਏ ਉਹਨਾਂ ਕਿਹਾ ਕਿ ਕਸ਼ਯਪ ਰਾਜਪੂਤ ਪਰਿਵਾਰਾਂ ਨੂੰ ਆਪਸ ਵਿਚ ਮਿਲਾਉਣ, ਆਪਸੀ ਜਾਣ-ਪਛਾਣ ਕਰਵਾਉਣ ਅਤੇ ਜੋੜਨ ਦਾ ਕੰਮ ਕਰਦੀ ਹੈ ਕਸ਼ਯਪ ਸਮਾਜ ਦੀ ਇਹ ਪਹਿਚਾਨ ਡਾਇਰੈਕਟਰੀ। ਇਸ ਤੋਂ ਸਾਨੂੰ ਘਰ ਬੈਠੇ ਹੀ ਦੁਨੀਆ ਭਰ ’ਚ ਰਹਿੰਦੇ ਹੋਏ ਕਸ਼ਯਪ ਰਾਜਪੂਤ ਪਰਿਵਾਰਾਂ ਦੀ, ਸਮਾਜ ਵਿਚ ਕੰਮ ਕਰਨ ਵਾਲੀਆਂ ਸਭਾਵਾਂ ਦੀ ਸਾਰੀ ਜਾਣਕਾਰੀ ਮਿਲ ਜਾਂਦੀ ਹੈ। ਇਸਦੇ ਨਾਲ ਸਮਾਜ ਵਿਚ ਸਾਡੀ ਆਪਣੀ ਪਹਿਚਾਣ ਤਾਂ ਬਣਦੀ ਹੈ, ਪਰ ਨਾਲ ਹੀ ਸਾਡੇ ਕਸ਼ਯਪ ਸਮਾਜ ਦੀ ਵੀ ਪਹਿਚਾਣ ਅਤੇ ਸ਼ਾਨ ਬਣਦੀ ਹੈ ਕਿ ਇਸ ਸਮਾਜ ਨੇ ਬਿਨਾਂ ਕਿਸੇ ਸਹਾਰੇ ਤੋਂ ਕਿੰਨੀ ਤਰੱਕੀ ਕੀਤੀ ਹੈ। ਇਸ ਕੰਮ ਵਾਸਤੇ ਅਸੀਂ ਪਹਿਚਾਨ ਡਾਇਰੈਕਟਰੀ ਤਿਆਰ ਕਰਨ ਵਾਲੇ ਸ਼੍ਰੀ ਨਰਿੰਦਰ ਕਸ਼ਯਪ, ਸ਼੍ਰੀਮਤੀ ਮੀਨਾਕਸ਼ੀ ਕਸ਼ਯਪ ਅਤੇ ਉਹਨਾਂ ਦੀ ਪੂਰੀ ਟੀਮ ਦਾ ਧੰਨਵਾਦ ਕਰਦੇ ਹਾਂ ਜਿਹੜੇ ਸਮਾਜ ਨੂੰ ਜੋੜਨ ਲਈ ਦਿਨ-ਰਾਤ ਮਿਹਨਤ ਕਰਦੇ ਹਨ।’ ਕਸ਼ਯਪ ਕ੍ਰਾਂਤੀ ਪੱਤ੍ਰਿਕਾ ਵੱਲੋਂ ਕਰਵਾਏ ਗਏ ਇਕ ਸਾਦੇ ਸਮਾਰੋਹ ਵਿਚ ਕਸ਼ਯਪ ਰਾਜਪੂਤ ਮੈਂਬਰਸ ਐਸੋਸੀਏਸ਼ਨ ਅਤੇ ਕਸ਼ਯਪ ਕ੍ਰਾਂਤੀ ਵੱਲੋਂ ਤਿਆਰ ਕੀਤੀ ਗਈ ਕਸ਼ਯਪ ਸਮਾਜ ਦੀ ਡਾਇਰੈਕਟਰੀ ਪਹਿਚਾਨ 2024-25 ਨੂੰ ਜਾਰੀ ਕੀਤਾ ਗਿਆ। ਪਹਿਚਾਨ ਡਾਇਰੈਕਟਰੀ ਬਾਰੇ ਜਾਣਕਾਰੀ ਦਿੰਦੇ ਹੋਏ ਇਸਦੇ ਸੰਪਾਦਕ ਸ਼੍ਰੀ ਨਰਿੰਦਰ ਕਸ਼ਯਪ ਨੇ ਦੱਸਿਆ ਕਿ 24 ਸਾਲ ਪਹਿਲਾਂ ਉਹਨਾਂ ਦੇ ਪਿਤਾ ਸਵ. ਸ਼੍ਰੀ ਮੇਜਰ ਸਿੰਘ ਜੀ ਨੇ ਕਸ਼ਯਪ ਸਮਾਜ ਦੀ ਜਰੂਰਤਾਂ ਨੂੰ ਸਮਝਦੇ ਹੋਏ ਕਿ ਸਾਡੇ ਕਸ਼ਯਪ ਸਮਾਜ ਦੇ ਪਰਿਵਾਰਾਂ ਦੀ ਕੋਈ ਡਾਇਰੈਕਟਰੀ ਹੋਣੀ ਚਾਹੀਦੀ ਹੈ, ਸੰਨ 2001 ਵਿਚ ਜਲੰਧਰ ਵਿਚ ਕਸ਼ਯਪ ਰਾਜਪੂਤ ਸਮਾਜ ਦਾ ਪਹਿਲਾ ਪਰਿਵਾਰ ਸੰਮੇਲਨ ਕਰਵਾਇਆ ਗਿਆ ਜਿਸ ਵਿਚ ਪਹਿਲੀ ਡਾਇਰੈਕਟਰੀ ਜਾਰੀ ਕੀਤੀ ਗਈ। ਕਸ਼ਯਪ ਕ੍ਰਾਂਤੀ ਅਤੇ ਕਸ਼ਯਪ ਰਾਜਪੂਤ ਮੈਂਬਰਸ ਐਸੋਸੀਏਸ਼ਨ ਵੱਲੋਂ ਹੁਣ ਤੱਕ 15 ਪਰਿਵਾਰ ਸੰਮੇਲਨ ਕਰਵਾਏ ਜਾ ਚੁੱਕੇ ਹਨ ਅਤੇ 14 ਡਾਇਰੈਕਟਰੀਆਂ ਪਿ੍ਰੰਟ ਕਰਵਾ ਕੇ ਸਮਾਜ ਨੂੰ ਸਮਰਪਿਤ ਕੀਤੀਆਂ ਜਾ ਚੁੱਕੀਆਂ ਹਨ। ਨਰਿੰਦਰ ਕਸ਼ਯਪ ਨੇ ਦੱਸਿਆ ਕਿ ਇਸਦੇ ਨਾਲ ਹੀ ਕਸ਼ਯਪ ਰਾਜਪੂਤ ਸਮਾਜ ਦੀ ਪੂਰੀ ਜਾਣਕਾਰੀ ਵਾਲੀ ਵੈਬਸਾਈਟ ਤਿਆਰ ਕੀਤੀ ਜਾ ਚੁੱਕੀ ਹੈ, ਜਿਸ ਤੋਂ ਕੋਈ ਵੀ ਮੈਂਬਰ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਹਾਸਲ ਕਰ ਸਕਦਾ ਹੈ। ਇਸ ਡਾਇਰੈਕਟਰੀ ਵਿਚ ਕਸ਼ਯਪ ਸਮਾਜ ਦੀਆਂ ਕੰਮ ਕਰ ਰਹੀਆਂ ਸਭਾਵਾਂ ਬਾਰੇ, ਸਮਾਜ ਦੇ ਉਘੇ ਬਿਜਨੇਸ ਕਰਨ ਵਾਲੇ ਅਤੇ ਸਰਕਾਰੀ ਅਫਸਰਾਂ ਦੀ ਜਾਣਕਾਰੀ ਸ਼ਾਮਲ ਕੀਤੀ ਗਈ ਹੈ। ਸਾਰੇ ਮੈਂਬਰਾਂ ਨੂੰ ਪਹਿਚਾਨ ਡਾਇਰੈਕਟਰੀ ਦਾ ਨਵਾਂ ਅੰਕ ਦਿੱਤਾ ਗਿਆ।
ਇਸ ਸਮਾਰੋਹ ਵਿਚ ਕਸ਼ਯਪ ਰਾਜਪੂਤ ਮੈਂਬਰਸ ਐਸੋਸੀਏਸ਼ਨ (ਰਜਿ.) ਦੇ ਪ੍ਰਧਾਨ ਸ. ਬਲਦੇਵ ਸਿੰਘ, ਨਰਿੰਦਰ ਕਸ਼ਯਪ, ਵਿਜੇ ਕੁਮਾਰ, ਰਾਜ ਕੁਮਾਰ, ਸਤਪਾਲ ਮਹਿਰਾ, ਲੱਕੀ ਸੰਸੋਅਆ, ਰਮੇਸ਼ ਮਹਿਰਾ, ਜੰਗਵੀਰ ਸਿੰਘ, ਅਨਿਲ ਮਹਿਰਾ, ਰਜਿੰਦਰ ਰਾਜੂ, ਜਯੋਤੀ ਪ੍ਰ੍ਰਕਾਸ਼, ਜਰਨੈਲ ਸਿੰਘ, ਅਨਿਲ ਕੁਮਾਰ ਅਤੇ ਲੇਡੀਜ਼ ਵਿੰਗ ਤੋਂ ਸ਼੍ਰੀਮਤੀ ਮੀਨਾਕਸ਼ੀ ਕਸ਼ਯਪ, ਸੁਜਾਤਾ ਬਮੋਤਰਾ, ਸੁਨੀਤਾ, ਚਰਨਜੀਤ ਮਹਿਰਾ ਆਦਿ ਸ਼ਾਮਲ ਸਨ।