ਸ਼ਾਮ ਨੂੰ ਚੱਲੀ ਤੇਜ ਹਨੇਰੀ ਕਾਰਣ ਚੱਲਦੀ ਕਾਰ ਤੇ ਡਿੱਗਿਆ ਦਰੱਖਤ
ਰਾਹਗੀਰਾਂ ਨੇ ਬਚਾਏ ਕਾਰ ਸਵਾਰ - ਚਕਨਾਚੂਰ ਹੋਈ ਕਾਰ

ਕਾਰ ਦੀ ਬੁਰੀ ਹਾਲਤ ਬਿਆਨ ਕਰਦੀ ਤਸਵੀਰ
ਕਪੂਰਥਲਾ, 11-5-2025 (ਗੁਰਿੰਦਰ ਕਸ਼ਯਪ) – 11 ਮਈ 2025 ਸ਼ਾਮ 7.30 ਵਜੇ ਦੇ ਕਰੀਬ ਅਚਾਨਕ ਮੌਸਮ ਬਦਲ ਗਿਆ। ਤੇਜ ਰਫਤਾਰ ਨਾਲ ਹਵਾਵਾਂ ਚੱਲੀਆਂ ਅਤੇ ਤੇਜ ਬਾਰਿਸ਼ ਹੋਈ। ਇਸ ਹਨੇਰੀ ਦੌਰਾਨ ਕਪੂਰਥਲਾ ਤੋਂ ਜਲੰਧਰ ਜਾ ਰਹੀ ਆਈ -20 ਕਾਰ ਨੰਬਰ 8R-34J-3929 ਉਪਰ ਪਿੰਡ ਧੁਆਂਖੇ ਨਿਸ਼ਾਨ ਦੇ ਕੋਲ ਸਫੈਦੇ ਦਾ ਦਰੱਖਤ ਡਿਗ ਪਿਆ। ਅਚਾਨਕ ਹੋਏ ਇਸ ਹਾਦਸੇ ਨਾਲ ਕਾਰ ਡਰਾਈਵਰ ਨੂੰ ਸੰਭਲਣ ਦਾ ਮੌਕਾ ਵੀ ਨਹੀਂ ਮਿਲਿਆ। ਕਾਰ ਦੇ ਏਅਰ ਬੈਗਸ ਖੁੱਲਣ ਕਾਰਣ ਕਾਰ ਸਵਾਰਾਂ ਦੀ ਜਾਨ ਬਚ ਗਈ ਜਦਕਿ ਕਾਰ ਦਾ ਬਹੁਤ ਜਿਆਦਾ ਨੁਕਸਾਨ ਹੋਇਆ। ਮੌਕੇ ਤੇ ਜਾਣ ਵਾਲੀਆਂ ਦੂਜੀਆਂ ਗੱਡੀਆਂ ਨੇ ਰੁਕ ਕੇ ਇਹਨਾਂ ਦੀ ਮਦਦ ਕੀਤੀ ਅਤੇ ਇਹਨਾਂ ਨੂੰ ਕਾਰ ਵਿਚੋਂ ਕੱਢ ਕੇ ਹਸਪਤਾਲ ਪਹੁੰਚਾਇਆ। ਇਹ ਜਾਣਕਾਰੀ ਨਹੀਂ ਮਿਲ ਸਕੀ ਕਿ ਕਾਰ ਵਿਚ ਕਿੰਨੀਆਂ ਸਵਾਰੀਆਂ ਮੌਜੂਦ ਸਨ ਅਤੇ ਉਹਨਾਂ ਦੀ ਮੌਜੂਦਾ ਹਾਲਤ ਕੀ ਹੈ?