ਵਾਡਰ ਨੰ 74 ਤੋਂ ਅਜਾਦ ਉਮੀਦਵਾਰ ਸੁਖਦੇਵ ਸਿੰਘ ਸੋਨੂੰ ਨੂੰ ਆਪਣੀ ਜਿੱਤ ਦਾ ਪੂਰਾ ਭਰੋਸਾ
ਜਲੰਧਰ.19-12-2024 (ਗੁਰਿੰਦਰ ਕਸ਼ਯਪ) – ਜਲੰਧਰ ਸ਼ਹਿਰ ਵਿਚ ਹੋਣ ਵਾਲੀਆਂ ਕਾਰਪੋਰੇਸ਼ਨ ਦੀਆਂ ਚੋਣਾਂ ਦਾ ਸਮਾਂ ਨੇੜੇ ਆ ਗਿਆ ਹੈ। 21 ਦਿਸੰਬਰ ਨੂੰ ਹੋਣ ਵਾਲੀਆਂ ਚੋਣਾਂ ਨੂੰ ਲੈ ਕੇ ਵਾਰਡ ਨੰ. 74 ਤੋਂ ਅਜਾਦ ਉਮੀਦਵਾਰ ਵਜੋਂ ਚੋਣ ਲੜ ਰਹੇ ਸੁਖਦੇਵ ਸਿੰਘ ਸੋਨੂੰ ਨੂੰ ਆਪਣੀ ਜਿੱਤ ਦਾ ਪੂਰਾ ਭਰੋਸਾ ਹੈ। ਇਹਨਾਂ ਦਾ ਚੋਣ ਨਿਸ਼ਾਨ ਮੋਮਬੱਤੀ ਹੈ ਜਿਹੜੇ ਦੂਜੇ ਨੰਬਰ ਦੇ ਬਟਨ ਤੇ ਹੈ।
ਗੱਲਬਾਤ ਕਰਦੇ ਹੋਏ ਸੁਖਦੇਵ ਸਿੰਘ ਸੋਨੂੰ ਨੇ ਕਿਹਾ ਕਿ ਉਹ ਪਹਿਲਾਂ ਵੀ ਇਲਾਕੇ ਦੇ ਲੋਕਾਂ ਨਾਲ ਮਿਲ ਕੇ ਇੱਥੇ ਦੇ ਮਸਲੇ ਹੱਲ ਕਰਵਾਉਣ ਲਈ ਅਵਾਜ ਚੁੱਕਦੇ ਰਹੇ ਹਨ ਅਤੇ ਲੋਕਾਂ ਦਾ ਉਹਨਾਂ ਨਾਲ ਪੂਰਾ ਸਾਥ ਹੈ। ਹੁਣ ਇਹਨਾਂ ਚੋਣਾਂ ਵਿਚ ਇਲਾਕਾ ਨਿਵਾਸੀ ਆਪਣਾ ਮੰਨ ਬਣਾ ਚੁੱਕੇ ਹਨ ਕਿ ਉਹ ਸੁਖਦੇਵ ਸਿੰਘ ਨੂੰ ਹੀ ਆਪਣਾ ਕੋਂਸਲਰ ਚੁਣਨਗੇ। ਸੋਨੂੰ ਨੇ ਕਿਹਾ ਸਮਾਜ ਦਾ ਹਰ ਵਰਗ ਉਹਨਾਂ ਦੇ ਮੋਢੇ ਨਾਲ ਮੋਢਾ ਲਗਾ ਕੇ ਸਾਥ ਦੇ ਰਿਹਾ ਹੈ।