Lion Kulvir Singh Bhogpuria Becomes President of Lions Club Adampur Doaba for 2024-25

ਲਾਇਨ ਕੁਲਵੀਰ ਸਿੰਘ ਸਰਬਸੰਮਤੀ ਨਾਲ ਬਣੇ ਲਾਇਨਜ਼ ਕਲੱਬ ਆਦਮਪੁਰ ਦੁਆਬਾ ਦੇ ਪ੍ਰਧਾਨ

ਨਵੇਂ ਚੁਣੇ ਗਏ ਪ੍ਰਧਾਨ ਦਾ ਸਵਾਗਤ ਕਰਦੇ ਹੋਏ ਲਾਇਨ ਕਲੱਬ ਦੇ ਮੈਂਬਰ

ਆਦਮਪੁਰ, 3-6-2024 (ਗੁਰਿੰਦਰ ਕਸ਼ਯਪ) – ਲਾਇਨਜ਼ ਕਲੱਬ ਆਦਮਪੁਰ ਦੁਆਬਾ ਦੀ ਇਕ ਮੀਟਿੰਗ ਪ੍ਰਧਾਨ ਲਾਇਨ ਅਕਸ਼ਰਦੀਪ ਸ਼ਰਮਾ ਦੀ ਪ੍ਰਧਾਨਗੀ ਹੇਠ ਇਕ ਸਥਾਨਕ ਰੈਸਟੋਰੈਂਟ ਵਿਚ ਹੋਈ, ਜਿਸ ਵਿਚ ਸਰਬਸੰਮਤੀ ਨਾਲ ਲਾਇਨ ਕੁਲਵੀਰ ਸਿੰਘ ਭੋਗਪੁਰੀਆ ਨੂੰ 2024-2025 ਲਈ ਪ੍ਰਧਾਨ ਚੁਣ ਲਿਆ ਗਿਆ। ਇਸ ਤੋਂ ਅਲਾਵਾ ਲਾਇਨ ਰਾਜਿੰਦਰ ਪ੍ਰਸ਼ਾਦਿ ਨੂੰ ਸੈਕਟਰੀ, ਲਾਇਨ ਵਿਨੋਦ ਟੰਡਨ ਨੂੰ ਕੈਸ਼ੀਅਰ, ਲਾਇਨ ਹਰਵਿੰਦਰ ਸਿੰਘ ਪਰਵਾਰ ਨੂੰ ਪੀ.ਆਰ. ਨਿਯੁਕਤ ਗਿਆ। 2024-25 ਲਈ ਚੁਣੇ ਗਏ ਨਵੇਂ ਪ੍ਰਧਾਨ ਲਾਇਨ ਕੁਲਵੀਰ ਸਿੰਘ ਪਿਛਲੇ ਬਹੁਤ ਸਮੇਂ ਤੋਂ ਸਮਾਜ ਸੇਵਾ ਕਰਦੇ ਆ ਰਹੇ ਹਨ। ਇਹਨਾਂ ਦਾ ਆਦਮਪੁਰ ਵਿਖੇ ਨਵਨੀਤ ਐਲੂਮੀਨੀਅਮ ਅਤੇ ਪੀ.ਵੀ.ਸੀ. ਵਰਕਸ ਦੇ ਨਾਮ ਤੇ ਦਰਵਾਜੇ, ਖਿੜਕੀਆਂ ਅਤੇ ਬਿਲਡਿੰਗਾਂ ਦੇ ਸ਼ੀਸ਼ਿਆਂ ਲਗਾਉਣ ਦਾ ਬਹੁਤ ਵਧੀਆ ਕੰਮ ਹੈ। ਇਹਨਾਂ ਦੇ ਵੱਡੇ ਭਰਾ ਲਾਇਨ ਅਮਰਜੀਤ ਸਿੰਘ ਵੀ ਕਲੱਬ ਵੱਲੋਂ ਚਲਾਏ ਜਾ ਰਹੇ ਲਾਇਨ ਆਈ ਹਸਪਤਾਲ ਦੇ ਅਹੁਦੇਦਾਰ ਹਨ।
ਸਾਰੇ ਮੈਂਬਰਾਂ ਨੇ ਨਵੇਂ ਚੁਣੇ ਗਏ ਪ੍ਰਧਾਨ ਅਤੇ ਬਾਕੀ ਅਹੁਦੇਦਾਰਾਂ ਦਾ ਫੁੱਲਾਂ ਦੀ ਮਾਲਾ ਪਹਿਨਾ ਕੇ ਸਵਾਗਤ ਕੀਤਾ। ਇਸ ਮੌਕੇ ਨਵੇਂ ਚੁਣੇ ਪ੍ਰਧਾਨ ਲਾਇਨ ਕੁਲਵੀਰ ਸਿੰਘ ਭੋਗਪੁਰੀਆ ਨੇ ਸਾਰੇ ਮੈਂਬਰਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਹ ਕਲੱਬ ਨੂੰ ਹੋਰ ਬੁਲੰਦੀਆਂ ਤੇ ਲੈ ਕੇ ਜਾਣ ਆਪਣੇ ਵੱਲੋਂ ਹਰ ਤਰ੍ਹਾਂ ਦੀ ਕੋਸ਼ਿਸ਼ ਕਰਨਗੇ। ਇਸ ਮੌਕੇ ਉਚੇਚੇ ਤੌਰ ਤੇ ਲਾਇਨ ਦਸਵਿੰਦਰ ਕੁਮਾਰ ਚੰਦ, ਲਾਇਨ ਬਲਰਾਮ ਵਰਮਾ, ਲਾਇਨ ਅਮਰਜੀਤ ਸਿੰਘ ਭੋਗਪੁਰੀਆ, ਲਾਇਨ ਖੜਕ ਸਿੰਘ, ਲਾਇਨ ਸੁਸ਼ੀਲ ਡੋਗਰਾ, ਲਾਇਨ ਰਾਜਿੰਦਰ ਵਰਮਾ, ਲਾਇਨ ਹਰਵਿੰਦਰ ਕੁਮਾਰ, ਲਾਇਨ ਹਰਿੰਦਰ ਸਿੰਘ ਬਾਂਸਲ, ਲਾਇਨ ਹਰਵਿੰਦਰ ਅਗਰਵਾਲ, ਲਾਇਨ ਰਘੁਵੀਰ ਸਿੰਘ ਵਿਰਦੀ, ਲਾਇਨ ਜਗਦੀਸ਼ ਪਸਰੀਚਾ, ਲਾਇਨ ਸੁਖਦੇਵ ਸਿੰਘ ਰੂਪਰਾ ਤੋਂ ਅਲਾਵਾ ਹੋਰ ਵੀ ਮੈਂਬਰ ਮੌਜੂਦ ਸਨ।

Leave a Reply