ਲਾਇਨਜ਼ ਕਲੱਬ ਆਦਮਪੁਰ ਵੱਲੋਂ ਏਅਰ ਫੋਰਸ ਸਟੇਸ਼ਨ ਆਦਮਪੁਰ ਵਿਖੇ ਸੁਖਜੀਤ ਕੌਰ ਪ੍ਰਹਾਰ ਦੀ ਯਾਦ ਵਿਚ ਲਗਾਇਆ ਗਿਆ ਖੂਨਦਾਨ ਕੈਂਪ

ਏ.ਓ.ਸੀ. ਏ.ਕੇ. ਚੌਧਰੀ ਖੂਨਦਾਨ ਕਰਦੇ ਹੋਏ
ਆਦਮਪੁਰ, 2-10-2024 (ਗੁਰਿੰਦਰ ਕਸ਼ਯਪ) – ਮਨੁੱਖਤਾ ਦੀ ਸੇਵਾ ਨੂੰ ਸਮਰਪਿਤ ਲਾਇਨਜ਼ ਕਲੱਬ ਆਦਮਪੁਰ ਅਤੇ ਏਅਰ ਫੋਰਸ ਸਟੇਸ਼ਨ ਆਦਮਪੁਰ ਵੱਲੋਂ ਸਾਂਝੇ ਤੌਰ ਤੇ ਮਿਲ ਕੇ 7ਵਾਂ ਖੂਨਦਾਨ ਕੈਂਪ ਲਗਾਇਆ ਗਿਆ। ਭਾਈ ਘਨੱਈਆ ਜੀ ਚੈਰੀਟੇਬਲ ਬਲੱਡ ਬੈਂਕ ਹੁਸ਼ਿਆਰਪੁਰ ਦੇ ਸਹਿਯੋਗ ਨਾਲ ਲਾਇਨਜ਼ ਕਲੱਬ ਵੱਲੋਂ ਇਹ ਕੈਂਪ ਏਅਰ ਫੋਰਸ ਸਟੇਸ਼ਨ ਆਦਮਪੁਰ ਵਿਖੇ ਲਗਾਇਆ ਗਿਆ। ਇਸ ਕੈਂਪ ਦਾ ਉਦਘਾਟਨ ਏਅਰ ਫੋਰਸ ਕਮਾਂਡਿਗ ਅਫਸਰ (ਏ.ਓ.ਸੀ.) ਏ.ਕੇ. ਚੌਧਰੀ ਅਤੇ ਉਹਨਾਂ ਦੀ ਪਤਨੀ ਰਿਚਾ ਚੌਧਰੀ ਨੇ ਖੂਨਦਾਨ ਕਰਕੇ ਕੀਤਾ। ਕਲੱਬ ਦੇ ਪ੍ਰਧਾਨ ਲਾਇਨ ਕੁਲਵੀਰ ਸਿੰਘ ਭੋਗਪੁਰੀਆ ਨੇ ਜਾਣਕਾਰੀ ਦਿੱਤੀ ਕਿ ਸਵਰਗਵਾਸੀ ਸੁਖਜੀਤ ਕੌਰ ਦੀ ਯਾਦ ਵਿਚ ਇਹ ਖੂਨਦਾਨ ਕੈਂਪ ਲਗਾਇਆ ਗਿਆ ਹੈ।
ਭਾਈ ਘਨੱਈਆ ਜੀ ਚੈਰੀਟੇਬਲ ਬਲੱਡ ਬੈਂਕ ਹੁਸ਼ਿਆਰਪੁਰ ਦੇ ਡਾਕਟਰ ਦਿਲਬਾਗ ਸਿੰਘ ਅਤੇ ਉਹਨਾ ਦੀ ਟੀਮ ਨੇ 102 ਯੂਨਿਟ ਬਲੱਡ ਇਕੱਠਾ ਕੀਤਾ। ਇੱਥੇ ਏਅਰ ਫੋਰਸ ਅਫਸਰਾਂ ਅਤੇ ਜਵਾਨਾਂ ਨੇ ਇਸ ਨੇਕ ਕੰਮ ਲਈ ਖੂਨਦਾਨ ਕੀਤਾ। ਇਸ ਮੌਕੇ ਪ੍ਰੋਜੈਕਟਰ ਚੇਅਰਮੈਨ ਲਾਇਨ ਹਰਵਿੰਦਰ ਸਿੰਘ ਪ੍ਰਹਾਰ, ਲਾਇਨ ਅਮਰਜੀਤ ਸਿੰਘ, ਲਾਇਨ ਹਰਿੰਦਰ ਬਾਂਸਲ, ਲਾਇਨ ਅਕਸ਼ੈ ਸ਼ਰਮਾ ਨੇ ਸਾਰਿਆਂ ਦਾ ਧੰਨਵਾਦ ਕੀਤਾ। ਕਲੱਬ ਦੇ ਪ੍ਰਧਾਨ ਕੁਲਵੀਰ ਸਿੰਘ ਨੇ ਸਾਰੇ ਖੂਨਦਾਨ ਕਰਨ ਵਾਲਿਆਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਮਨੁੱਖਤਾ ਦੀ ਸੇਵਾ ਲਈ ਖੂਨਦਾਨ ਕਰਨਾ ਇਕ ਵੱਡਾ ਪੁੰਨ ਵਾਲਾ ਅਤੇ ਨੇਕ ਕੰਮ ਹੈ। ਲਾਇਨਜ਼ ਕਲੱਬ ਆਦਮਪੁਰ ਵੱਲੋਂ ਏਅਰ ਫੋਰਸ ਕਮਾਂਡਿਗ ਅਫਸਰ ਏ.ਕੇ. ਚੌਧਰੀ ਨੂੰ ਉਚੇਚੇ ਤੌਰ ਤੇ ਸਨਮਾਨਤ ਕੀਤਾ ਗਿਆ।
ਇਸ ਮੌਕੇ ਲਾਇਨ ਦਸਵਿੰਦਰ ਕੁਮਾਰ, ਲਾਇਨ ਰਜਿੰਦਰ ਪ੍ਰਸ਼ਾਦ, ਲਾਇਨ ਰਘੁਵੀਰ ਸਿੰਘ ਵਿਰਦੀ, ਲਾਇਨ ਕਮਲਜੀਤ ਸਿਆਣ, ਏਅਰ ਫੋਰਸ ਸਟੇਸ਼ਨ ਆਦਮਪੁਰ ਦੇ ਸੀਨੀਅਰ ਮੈਡੀਕਲ ਅਫਸਰ ਵਿੰਡ ਕਮਾਂਡਰ ਪਾਰਲ ਗੋਇਲ, ਮੈਡੀਕਲ ਅਫਸਰ ਕੋਨਾਲ ਕੋਡੋਨੀਆ, ਮੈਡੀਕਲ ਅਫਸਰ ਅਪੂਰਵ ਸ਼ਰਮਾ, ਮੈਡੀਕਲ ਅਫਸਰ ਰਾਹੁਲ ਮਾਗੂਨ, ਨਰਸਿੰਗ ਅਫਸਰ ਮੇਜਰ ਹੇਮਾ ਅਤੇ ਹੋਰ ਬਹੁਤ ਸਾਰੇ ਮੌਜੂਦ ਸਨ।

ਏ.ਓ.ਸੀ. ਏ.ਕੇ. ਚੌਧਰੀ ਨੂੰ ਸਨਮਾਨਤ ਕਰਦੇ ਹੋਏ ਪ੍ਰਧਾਨ ਲਾਇਨ ਕੁਲਵੀਰ ਸਿੰਘ ਅਤੇ ਸਾਥੀ

ਲਾਇਨ ਕੱਲਬ ਆਦਮਪੁਰ ਵੱਲੋਂ ਲਗਾਏ ਗਏ ਕੈਂਪ ਦੌਰਾਨ ਖੂਨ ਦਾਨ ਕਰਦੇ ਹੋਏ ਜਵਾਨ
