ਲਾਇਨਜ਼ ਕਲੱਬ ਆਦਮਪੁਰ ਵੱਲੋਂ ਦਸ਼ਮੇਸ਼ ਹਸਪਤਾਲ ਵਿਖੇ ਲਗਾਇਆ ਗਿਆ ਅੱਖਾਂ ਦਾ ਮੁਫਤ ਚੈਕਅੱਪ ਕੈਂਪ
ਸਵਰਗਵਾਸੀ ਸੰਤੋਖ ਸਿੰਘ ਦੀ ਯਾਦ ਵਿਚ ਲਗਾਇਆ ਗਿਆ ਮੁਫਤ ਚੈਕਅੱਪ ਕੈਂਪ
ਦਸ਼ਮੇਸ਼ ਹਸਪਤਾਲ ਆਦਮਪੁਰ ਦੇ ਡਾ. ਉਂਕਾਰ ਸਿੰਘ, ਲਾਇਨ ਅਮਰਜੀਤ ਸਿੰਘ ਭੋਗਪੁਰੀਆ ਅਤੇ ਲਾਇਨਜ਼ ਆਈ ਹਸਪਤਾਲ ਦੇ ਮੈਂਬਰ
ਭੋਗਪੁਰ -28-10-2024 (ਨਰਿੰਦਰ ਕਸ਼ਯਪ) – ਲਾਇਨਜ਼ ਕਲੱਬ ਆਦਮਪੁਰ ਵੱਲੋਂ ਅੱਖਾਂ ਦਾ ਇਕ ਮੁਫਤ ਚੈਕਅੱਪ ਕੈਂਪ ਭੋਗਪੁਰ ਦੇ ਮਸ਼ਹੂਰ ਦਸ਼ਮੇਸ਼ ਹਸਪਤਾਲ ਵਿਖੇ ਲਗਾਇਆ ਗਿਆ। ਸਵਰਗਵਾਸੀ ਰਿਟਾਇਰ ਹੈਡ ਮਾਸਟਰ ਸੰਤੋਖ ਸਿੰਘ ਦੀ ਯਾਦ ਵਿਚ ਉਹਨਾਂ ਦੇ ਪਰਿਵਾਰ ਵੱਲੋਂ ਲਾਇਨਜ਼ ਕਲੱਬ ਦੇ ਸਹਿਯੋਗ ਦੇ ਨਾਲ 28-10-2024 ਨੂੰ ਇਹ ਕੈਂਪ ਲਗਾਇਆ ਗਿਆ। ਇਸ ਮੌਕੇ ਇਲਾਕੇ ਦੇ ਬਹੁਤ ਸਾਰੇ ਲੋਕਾਂ ਦੀਆਂ ਅੱਖਾਂ ਦੇ ਟੈਸਟ ਕੀਤੇ ਗਏ ਅਤੇ ਉਹਨਾਂ ਨੂੰ ਇਲਾਜ ਦੱਸਿਆ ਗਿਆ। ਜਿਹਨਾਂ ਨੂੰ ਆਪ੍ਰੇਸ਼ਨ ਦੀ ਜਰੂਰਤ ਹੈ ਉਹਨਾਂ ਨੂੰ ਲਾਇਨਜ਼ ਆਈ ਹਸਪਤਾਲ ਆਦਮਪੁਰ ਵਿਖੇ ਮੁਫਤ ਆਪ੍ਰੇਸ਼ਨ ਲਈ ਕਿਹਾ ਗਿਆ। ਇਸ ਤੋਂ ਅਲਾਵਾ ਮੁਫਤ ਵਿਚ ਬਲੱਡ ਸ਼ੂਗਰ ਅਤੇ ਈ.ਸੀ.ਜੀ. ਵੀ ਚੈਕ ਕੀਤੇ ਗਏ।
ਇਸ ਮੌਕੇ ਦਸ਼ਮੇਸ਼ ਹਸਪਤਾਲ ਤੋਂ ਡਾ. ਉਂਕਾਰ ਸਿੰਘ, ਡਾ. ਬਿਕਰਮਜੀਤ ਸਿੰਘ, ਡਾ. ਹਰਨੀਤ ਕੌਰ ਅਤੇ ਹੋਰ ਮਾਹਿਰ ਡਾਕਟਰਾਂ ਨੇ ਮਰੀਜਾਂ ਦਾ ਚੈਕਅੱਪ ਕੀਤਾ। ਕੈਂਪ ਦੌਰਾਨ ਲਾਇਨਜ਼ ਆਈ ਹਸਪਤਾਲ ਦੇ ਵਾਈਸ ਚੇਅਰਮੈਨ ਲਾਇਨ ਅਮਰਜੀਤ ਸਿੰਘ, ਗੁਰਆਗਿਪਾਲ ਸਿੰਘ, ਕਮਲਜੀਤ ਸਿੰਘ, ਹਰਜੀਤ ਸਿੰਘ ਆਦਿ ਮੌਜੂਦ ਸਨ।