ਸੰਘਰਸ਼ ਨਾਲ ਸਫਲਤਾ ਦੀ ਮਿਸਾਲ ਹਨ - ਸ. ਹਰਜੀਤ ਸਿੰਘ ਬਿਹਾਲ

Name

Harjit Singh Behal

Father

Late S. Ajaib Singh Behal

Mother

Late Smt. Joginder Kaur

Grand Father-Mother

S. Wadhawa Singh – Smt. Nihal Kaur

Birthday

27th May

Qualification

Matric

Profession

Retired Supervisor – PNB (VRS in 1999)

Life Partner

Smt. Parkash Kaur Phing

Qualification

U/Matric

Profession

Home Maker

Marriage Anniversary

24th March

In- Laws Details

S. Arjun Singh (DSP) – Smt. Swaran Kaur of Amritsar

Brothers

X

Sisters

1 -1 Expired

Address

76-77, Antaryami Colony, St. No.-4, Outside Chatiwind Gate, Amritsar

Contact No.

99146-17499

e-mail

 

Social Activity

Member – All India Kashyap Rajput Sabha, Amritsar

Achievement

 

Dated

 

KASHYAP RAJPUT MEMBERS ASSOCITION

 

Details of Children

Name

Relation

Birth

Qualification

Profession

Gursharan Kaur

Daughter

1973

B.A., ITI Diploma

Home Maker (Married)

Gurmeet Kaur

Daughter

1975

M.A., B.Ed

Govt.Teacher (Married)

Manwinder Singh

Son

1978

B.A., B.Ed

Own School (Married)

Gurpreet Singh

Son

1980

B.A.

Own Store (Married)

Parental Details (Father) – ਪਿੰਡ ਜਹਾਂਗੀਰ, ਜਿਲ੍ਹਾ ਅੰਮ੍ਰਿਤਸਰ ਦੇ ਵਾਸੀ ਸ. ਅਜੈਬ ਸਿੰਘ ਅਤੇ ਮਾਤਾ ਸ਼੍ਰੀਮਤੀ ਜੋਗਿੰਦਰ ਕੌਰ ਦੇ ਇਕਲੋਤੇ ਸਪੁੱਤਰ ਸ. ਹਰਜੀਤ ਸਿੰਘ ਦਾ ਜਨਮ 27 ਮਈ 1947 ਨੂੰ ਹੋਇਆ. ਇਹਨਾਂ ਦੇ ਪਿਤਾ ਪਿੰਡ ਵਿਚ ਹੀ ਛੋਟੀ ਜਿਹੀ ਕਰਿਆਨੇ ਦੀ ਦੁਕਾਨ ਚਲਾਉਂਦੇ ਸੀ. ਜਦੋਂ ਹਰਜੀਤ ਸਿੰਘ ਦੀ ਉਮਰ 3 ਸਾਲ ਦੇ ਕਰੀਬ ਸੀ ਤਾਂ ਇਹਨਾਂ ਦੇ ਪਿਤਾ ਦਾ ਅਕਾਲ ਚਲਾਣਾ ਹੋ ਗਿਆ ਅਤੇ ਘਰ ਦੀ ਸਾਰੀ ਜਿੰਮੇਵਾਰੀ ਇਹਨਾਂ ਦੇ ਮਾਤਾ ਦੇ ਸਿਰ ਆ ਗਈ. ਉਹਨਾਂ ਲੋਕਾਂ ਦੇ ਘਰਾਂ ਵਿਚ ਕੰਮ ਕਰਕੇ ਆਪਣੇ ਪਰਿਵਾਰ ਦਾ ਗੁਜਾਰਾ ਚਲਾਇਆ.

Early Life – ਪਿਤਾ ਦੇ ਅਕਾਲ ਚਲਾਣੇ ਕਾਰਣ ਇਹਨਾਂ ਦਾ ਬਚਪਨ ਬੜਾ ਸੰਘਰਸ਼ ਭਰਿਆ ਸੀ. ਪ੍ਰਾਈਮਰੀ ਸਿੱਖਿਆ ਇਹਨਾਂ ਪਿੰਡ ਦੇ ਸਕੂਲ ਵਿਚ ਹਾਸਿਲ ਕੀਤੀ. ਉਸ ਤੋਂ ਬਾਅਦ ਪਿੰਡ ਦੇ ਸਰਪੰਚ ਸ. ਮੱਖਣ ਸਿੰਘ ਨੇ ਇਹਨਾਂ ਦਾ ਦਾਖਲਾ ਵੇਰਕਾ ਦੇ ਹਾਈ ਸਕੂਲ ਵਿਚ ਕਰਵਾ ਦਿੱਤਾ. ਇਥੇ ਪਿ੍ਰੰਸੀਪਲ ਸ. ਅਮਰੀਕ ਸਿੰਘ ਹੁੰਦਲ ਨੇ ਹਰਜੀਤ ਸਿੰਘ ਦੀ ਬਹੁਤ ਮਦਦ ਕੀਤੀ. ਇਹਨਾਂ ਦੀ ਭੂਆ ਬੀਬੀ ਹਰਨਾਮ ਕੌਰ ਨੇ ਇਹਨਾਂ ਦੀ ਬਹੁਤ ਮਦਦ ਕੀਤੀ ਅਤੇ ਅੱਗੇ ਵਧਣ ਲਈ ਪ੍ਰੇਰਿਤ ਕੀਤਾ. ਜਦੋਂ ਇਹਨਾਂ ਨੇ ਦਸਵੀਂ ਦਾ ਇਮਤਿਹਾਨ ਪਾਸ ਕਰ ਲਿਆ ਤਾਂ ਭੂਆ ਹਰਨਾਮ ਕੌਰ ਨੇ ਹਰਜੀਤ ਸਿੰਘ ਨੂੰ ਸਾਈਕਲ ਲੈ ਕੇ ਦਿੱਤਾ. ਦਸਵੀਂ ਪਾਸ ਕਰਨ ਤੋਂ ਬਾਅਦ ਇਹ ਆਪਣੀ ਭੂਆ ਬੀਬੀ ਹਰਨਾਮ ਕੌਰ ਦੇ ਕੋਲ ਅੰਮ੍ਰਿਤਸਰ ਵਿਖੇ ਹੀ ਰਹਿਣ ਲੱਗ ਪਏ. ਪੜ੍ਹਾਈ ਦੇ ਸਮੇਂ ਦੌਰਾਨ ਹੀ ਇਹਨਾਂ ਛੁੱਟੀਆਂ ਵਿਚ ਫਲ ਵੇਚਣ ਦਾ ਵੀ ਕੰਮ ਕੀਤਾ ਤਾਂ ਜੋ ਘਰ ਦੇ ਆਰਥਿਕ ਹਲਾਤਾਂ ਵਿਚ ਆਪਣੀ ਮਾਤਾ ਦੀ ਮਦਦ ਕਰ ਸਕਣ.

Family Life – 24 ਮਾਰਚ 1969 ਨੂੰ ਇਹਨਾਂ ਦਾ ਵਿਆਹ ਸ. ਅਰਜੁਨ ਸਿੰਘ (ਰਿਟਾ. ਡੀ.ਐਸ.ਪੀ.) ਅਤੇ ਸ਼੍ਰੀਮਤੀ ਸਵਰਨ ਕੌਰ ਦੀ ਸਪੁੱਤਰੀ ਪ੍ਰਕਾਸ਼ ਕੌਰ ਨਾਲ ਹੋ ਗਿਆ. 1973 ’ਚ ਬੇਟੀ ਗੁਰਸ਼ਰਨ ਕੌਰ ਦੇ ਜਨਮ ਨਾਲ ਘਰ ਦੀਆਂ ਖੁਸ਼ੀਆਂ ਵਧਣ ਲੱਗ ਪਈਆਂ. 1975 ਵਿਚ ਦੂਸਰੀ ਬੇਟੀ ਗੁਰਮੀਤ ਕੌਰ ਦਾ ਜਨਮ ਹੋਇਆ. 1978 ਨੂੰ ਬੇਟੇ ਮਨਵਿੰਦਰ ਸਿੰਘ ਦੇ ਜਨਮ ਨਾਲ ਸਾਰਾ ਘਰ ਖੁਸ਼ੀਆਂ ਨਾਲ ਮਹਿਕਣ ਲੱਗ ਪਿਆ. 1980 ਵਿਚ ਛੋਟੇ ਬੇਟੇ ਗੁਰਪ੍ਰੀਤ ਦੇ ਜਨਮ ਨਾਲ ਭੈਣਾਂ ਅਤੇ ਭਰਾਵਾਂ ਦੀਆਂ ਜੋੜੀਆਂ ਬਣ ਗਈਆਂ. ਬੱਚਿਆਂ ਨੂੰ ਚੰਗੀ ਸਿੱਖਿਆ ਦਿੱਤੀ ਅਤੇ ਸੈਟਲ ਕੀਤਾ. ਚਾਰੇ ਹੀ ਬੱਚੇ ਵਿਆਹੇ ਹੋਏ ਹਨ ਅਤੇ ਆਪਣੇ ਪਰਿਵਾਰਾਂ ਨਾਲ ਖੁਸੀਆਂ ਭਰਿਆ ਜੀਵਨ ਬਿਤਾ ਰਹੇ ਹਨ.
ਸੰਨ 1973 ਵਿਚ ਹੀ ਇਹਨਾਂ 500/- ਬਿਆਨਾ ਦੇ ਕੇ 2 ਮਰਲੇ ਦੇ ਮਕਾਨ ਦਾ ਸੌਦਾ ਕਰ ਲਿਆ. ਕਿਸੇ ਨੇ ਕਿਹਾ ਕਿ ਮਹਿੰਗਾ ਹੈ ਅਤੇ ਕਿਸੇ ਨੇ ਹੋਰ ਕੁਝ ਕਿਹਾ, ਪਰ ਇਹਨਾਂ ਨੇ ਸੋਚਿਆ ਕਿ ਸ਼ਹਿਰ ਵਿਚ ਤਾਂ ਇੰਨੇ ਰੁਪਿਆਂ ਦੀ ਜਗ੍ਹਾ ਹੀ ਮਿਲਦੀ ਹੈ. 13000/- ਰੁਪਏ ਵਿਚ ਡਬਲ ਸਟੋਰੀ ਮਕਾਨ ਖਰੀਦਿਆ ਅਤੇ ਉਸਦਾ ਇਕ ਕਮਰਾ 40/- ਮਹੀਨਾ ਕਿਰਾਏ ਤੇ ਵੀ ਦੇ ਦਿੱਤਾ. ਸੰਨ 1980 ਵਿਚ ਇਹ ਮਕਾਨ ਵੇਚ ਦਿੱਤਾ ਅਤੇ ਅੰਤਰਯਾਮੀ ਕਲੋਨੀ ਵਿਚ ਜਗ੍ਹਾ ਖਰੀਦ ਲਈ, ਜਿੱਥੇ ਇਹ ਮੌਜੂਦਾ ਸਮੇਂ ਵਿਚ ਆਪਣੇ ਪਰਿਵਾਰ ਨਾਲ ਰਹਿੰਦੇ ਹਨ. ਦੋਵੇਂ ਬੇਟਿਆਂ ਦੇ ਘਰ ਇਕ ਬੇਟਾ ਅਤੇ ਇਕ ਬੇਟੀ ਹੈ.
ਰਿਟਾਇਰਮੈਂਟ ਤੋਂ ਬਾਅਦ ਸੰਨ 2000 ਵਿਚ ਇਹਨਾਂ 135 ਗਜ ਦਾ ਬੰਦ ਹੋਇਆ ਸਕੂਲ ਖਰੀਦ ਲਿਆ. ਖਰੀਦਣ ਤੋਂ 8 ਦਿਨ ਬਾਅਦ ਹੀ ਇਹਨਾਂ ਨੂੰ 50000/- ਦਾ ਮੁੁਨਾਫਾ ਮਿਲ ਰਿਹਾ ਸੀ, ਪਰ ਇਹਨਾਂ ਨੇ ਉਸ ਸਕੂਲ ਨੂੰ ਚਲਾਉਣ ਦਾ ਫੈਸਲਾ ਕੀਤਾ. ਇਹਨਾਂ ਦੀ ਵੱਡੀ ਨੂੰਹ ਸ਼੍ਰੀਮਤੀ ਪਰਮਜੀਤ ਕੌਰ ਨੇ ਕਿਹਾ ਕਿ ਇਹ ਸਕੂਲ ਨੂੰ ਨਾ ਵੇਚਣ ਅਤੇ ਉਹ ਸਕੂਲ ਚਲਾਉਣਗੇ. ਅੱਜ ਇਹਨਾਂ ਦਾ ਅੰਮ੍ਰਿਤਸਰ ਮਾਡਲ ਸਕੂਲ ਬਹੁਤ ਹੀ ਵਧੀਆ ਢੰਗ ਨਾਲ ਚੱਲ ਰਿਹਾ ਹੈ ਅਤੇ ਹੁਣ ਬਿਲਡਿੰਗ ਵੀ 500 ਗਜ ਦੀ ਬਣ ਗਈ ਹੈ. ਵੱਡਾ ਬੇਟਾ ਮਨਵਿੰਦਰ ਸਿੰਘ ਅਤੇ ਨੂੰਹ ਸ਼੍ਰੀਮਤੀ ਪਰਮਜੀਤ ਕੌਰ ਇਸ ਸਕਲੂ ਨੂੰ ਵਧੀਆ ਤਰੀਕੇ ਨਾਲ ਚਲਾ ਰਹੇ ਹਨ.

 

Profession – ਦਸਵੀਂ ਪਾਸ ਕਰਨ ਤੋਂ ਬਾਅਦ 17 ਸਾਲ ਦੀ ਛੋਟੀ ਉਮਰ ਵਿਚ ਹੀ ਇਹਨਾਂ ਨੇ ਕੰਮ ਕਰਨਾ ਸ਼ੁਰੂ ਕਰ ਦਿੱਤਾ. ਸ. ਜੋਗਿੰਦਰ ਸਿੰਘ ਅਰੋੜਾ ਨੇ ਇਹਨਾਂ ਨੂੰ ਕੰਮ ਕਰਨ ਲਈ ਆਖਿਆ ਅਤੇ ਸਾਹੂਕਾਰ ਬੈਂਕ ਵਿਚ ਕੰਮ ਤੇ ਲਗਵਾ ਦਿੱਤਾ. ਇਥੇ ਇਹਨਾਂ 4-5 ਮਹੀਨੇ ਬਗੈਰ ਤਨਖਾਹ ਤੋਂ ਕੰਮ ਕੀਤਾ. ਪੜ੍ਹੇ ਲਿਖੇ ਹੋਣ ਕਾਰਣ ਇਹਨਾਂ ਨੂੰ ਦਫਤਰ ਦਾ ਸਾਰਾ ਕੰਮ ਜਲਦੀ ਹੀ ਸਮਝ ਆ ਗਿਆ ਅਤੇ ਇਹ ਦਫਤਰ ਦਾ ਕੰਮ ਕਰਨ ਵੀ ਲੱਗ ਗਏ. ਉਸ ਸਮੇਂ ਇਹਨਾਂ ਨੂੰ 60/- ਮਹੀਨੇ ਮਿਲਦੇ ਸਨ. ਇਹਨਾਂ ਦੀ ਮਿਹਨਤ ਨੂੰ ਦੇਖਦੇ ਹੋਏ 6 ਮਹੀਨੇ ਬਾਅਦ ਬੈਂਕ ਵਿਚ ਇਹਨਾਂ ਦੀ ਤਨਖਾਹ 100/- ਮਹੀਨਾ ਕਰ ਦਿੱਤੀ ਗਈ.
ਇਥੋਂ ਦੇ ਮੈਨੇਜਰ ਨੇ ਕਿਹਾ ਕਿ ਇਹ ਮੁੰਡਾ ਤਾਂ ਪੇਂਡੂ ਜਿਹਾ ਲੱਗਦਾ ਹੈ ਅਤੇ ਨਾਲ ਹੀ ਸਰਦਾਰ ਵੀ ਹੈ. ਉਸ ਨੂੰ ਇਹਨਾਂ ਦੇ ਕੰਮ ਕਰਨ ਤੇ ਇਤਰਾਜ ਸੀ. ਇਹਨਾਂ ਸੰਘਰਸ਼ ਦਾ ਰਾਸਤਾ ਚੁਣਿਆ ਅਤੇ ਯੂਨੀਅਨ ਦੇ ਮੈਂਬਰ ਬਣ ਗਏ. 1971 ਵਿਚ ਯੂਨੀਅਨ ਦੇ ਦਬਾਅ ਕਾਰਣ ਅਤੇ ਬੈਂਕਾਂ ਦੇ ਰਾਸ਼ਟਰੀ ਕਰਨ ਅਤੇ ਸਰਵਿਸ ਐਕਟ ਲਾਗੂ ਹੋਣ ਕਾਰਣ ਇਹਨਾਂ ਦਾ ਪ੍ਰਾਈਵੇਟ ਬੈਂਕ ਨਿਊ ਬੈਂਕ ਆਫ ਇੰਡੀਆ ਵਿਚ ਮਿਲ ਗਿਆ. ਇਸ ਦੇ ਨਾਲ ਬੈਂਕ ਵਿਚ ਕੰਮ ਕਰਨ ਦੇ ਹਾਲਤ ਵਿਚ ਵੀ ਸੁਧਾਰ ਹੋਇਆ. ਉਸ ਸਮੇਂ ਇਹਨਾਂ ਨੂੰ ਕਲਰਕ ਵਜੋਂ ਤਰੱਕੀ ਮਿਲੀ ਅਤੇ ਹੁਣ ਤਨਖਾਹ ਵੀ 273/- ਮਹੀਨਾ ਹੋ ਗਈ. ਇਥੋਂ ਤਰੱਕੀ ਕਰਦੇ ਹੋਏ ਇਹ ਹੈਡ ਕਲਰਕ ਅਤੇ ਬਾਅਦ ਵਿਚ ਸੁਪਰਵਾਈਜ਼ਰ ਬਣੇ. 1993 ਵਿਚ ਇਹ ਬੈਂਕ ਪੰਜਾਬ ਨੈਸ਼ਨਲ ਬੈਂਕ ਵਿਚ ਮਰਜ ਹੋ ਗਿਆ. ਸੰਨ 2000 ਵਿਚ ਇਹ ਪੰਜਾਬ ਨੈਸ਼ਨਲ ਬੈਂਕ ਤੋਂ ਹੀ ਵੀ.ਆਰ.ਐਸ. ਲੈ ਕੇ ਰਿਟਾਇਰ ਹੋ ਗਏ.

 

Social Life – ਰਿਟਾਇਰਮੈਂਟ ਤੋਂ ਬਾਅਦ ਇਹ ਕਸ਼ਯਪ ਸਮਾਜ ਨਾਲ ਜੁੜ ਗਏ. ਇਹਨਾਂ ਨੂੰ ਕਸ਼ਯਪ ਸਮਾਜ ਨਾਲ ਜੋੜਨ ਦਾ ਸਿਹਰਾ ਇਹਨਾਂ ਦੀ ਤਾਈ ਦੇ ਭਤੀਜੇ ਸਵ. ਸ. ਗੁਰਚਰਨ ਸਿੰਘ ਮੰਨੀ ਦੇ ਸਿਰ ਹੈ. ਸਮਾਜ ਦੀਆਂ ਸਭਾਵਾਂ ਨਾਲ ਜੁੜੇ ਹੋਏ ਹਨ ਅਤੇ ਆਪਣੀ ਸਮਰਥਾ ਅਨੁਸਾਰ ਸੇਵਾ ਕਰਦੇ ਹਨ. ਇਸਦੇ ਨਾਲ ਹੀ ਇਹਨਾਂ ਸਮਾਜ ਦੇ ਬਹੁਤ ਸਾਰੇ ਪਰਿਵਾਰਾਂ ਦੇ ਬੱਚਿਆਂ ਦੇ ਰਿਸ਼ਤੇ ਕਰਵਾ ਕੇ ਵੀ ਸਮਾਜ ਸੇਵਾ ਦਾ ਕੰਮ ਕੀਤਾ ਹੈ. ਸੰਨ 2007 ਵਿਚ ਇਹ ਕਸ਼ਯਪ ਸਮਾਜ ਦੀ ਹਰਮਨ ਪਿਆਰੀ ਪੱਤ੍ਰਿਕਾ ਕਸ਼ਯਪ ਕ੍ਰਾਂਤੀ ਨਾਲ ਵੀ ਜੁੜ ਗਏ. ਕਸ਼ਯਪ ਕ੍ਰਾਂਤੀ ਵੱਲੋਂ ਇਹ ਅੰਮ੍ਰਿਤਸਰ ਦਫਤਰ ਦਾ ਸਾਰਾ ਕੰਮ ਸੰਭਾਲਦੇ ਹਨ ਅਤੇ ਸਮਾਜ ਨੂੰ ਆਪਸ ਵਿਚ ਜੋੜਨ ਦਾ ਲੋਕ ਭਲਾਈ ਦਾ ਕੰਮ ਕਰਦੇ ਹਨ. ਕਸ਼ਯਪ ਰਾਜਪੂਤ ਪਰਿਵਾਰ ਸੰਮੇਲਨ ਨੂੰ ਵੀ ਇਹ ਪੂਰਾ ਸਹਿਯੋਗ ਕਰਦੇ ਹਨ.