Ajay Nangla Opens New Office of Nangla Homes at Phagwara

ਬਲਵਿੰਦਰ ਸਿੰਘ ਨਾਂਗਲਾ ਦੇ ਪਰਿਵਾਰ ਵੱਲੋਂ ਨਵੇਂ ਬਿਜ਼ਨਸ ਨਾਂਗਲਾ ਹੋਮਜ਼ ਦੀ ਹੋਈ ਸ਼ੁਰੂਆਤ

ਵਾਹਿਗੁਰੂ ਜੀ ਦੇ ਅਸ਼ੀਰਵਾਦ ਨਾਲ ਅਜੇ ਨਾਂਗਲਾ ਨੇ ਕੀਤਾ ਨਵੇਂ ਦਫਤਰ ਦਾ ਉਦਘਾਟਨ

ਨਾਂਗਲਾ ਹੋਮਜ਼ ਦੇ ਉਦਘਾਟਨ ਮੌਕੇ ਮੌਜੂਦ ਬਲਵਿੰਦਰ ਨਾਂਗਲਾ ਦਾ ਪੂਰਾ ਪਰਿਵਾਰ

ਫਗਵਾੜਾ, 27-7-2025 (ਨਰਿੰਦਰ ਕਸ਼ਯਪ) – ਫਗਵਾੜਾ ਦੇ ਮਸ਼ਹੂਰ ਨਾਂਗਲਾ ਪਰਿਵਾਰ ਦੇ ਸਵਰਗਵਾਸੀ ਸ਼੍ਰੀ ਬਲਵਿੰਦਰ ਸਿੰਘ ਨਾਂਗਲਾ ਦੇ ਸਪੁੱਤਰ ਅਜੇ ਨਾਂਗਲਾ ਨੇ ਅੱਜ ਬਿਜ਼ਨਸ ਦੀ ਦੁਨੀਆ ਵਿਚ ਇਕ ਕਦਮ ਹੋਰ ਅੱਗੇ ਵਧਾਉਂਦੇ ਹੋਏ ਨਵੀਂ ਸ਼ੁਰੂਆਤ ਕੀਤੀ। ਅਜੇ ਨਾਂਗਲਾ ਨੇ ਫਗਵਾੜਾ ਵਿਖੇ ਨਾਂਗਲਾ ਹੋਮਜ਼ ਦੇ ਨਾਮ ਨਾਲ ਨਵੇਂ ਦਫਤਰ ਦਾ ਉਦਘਾਟਨ ਕੀਤਾ। ਇਸ ਮੌਕੇ ਪਰਿਵਾਰ ਵੱਲੋਂ ਸ਼੍ਰੀ ਸੁਖਮਨੀ ਸਾਹਿਬ ਦਾ ਪਾਠ ਕਰਵਾਇਆ ਗਿਆ। ਪਾਠ ਤੋਂ ਉਪਰੰਤ ਹਜੂਰੀ ਰਾਗੀ ਭਾਈ ਬਲਰਾਜ ਸਿੰਘ ਦੇ ਕੀਰਤਨੀ ਜੱਥੇ ਨੇ ਰਸਮਈ ਕੀਰਤਨ ਨਾਲ ਸੰਗਤ ਨੂੰ ਨਿਹਾਲ ਕੀਤਾ। ਪਾਠ ਨੇ ਨਾਲ ਨਵੇਂ ਕਾਰੋਬਾਰ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਦੀ ਅਰਦਾਸ ਕੀਤਾ ਗਈ।
ਪਰਿਵਾਰ ਵੱਲੋਂ ਸ਼੍ਰੀਮਤੀ ਬਲਦੇਵ ਕੌਰ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ। ਇਸ ਮੌਕੇ ਨਾਂਗਲਾ ਪਰਿਵਾਰ ਦੇ ਮੈਂਬਰ ਅਮਰਿੰਦਰ ਨਾਂਗਲਾ – ਰੀਤਿਕਾ ਨਾਂਗਲਾ, ਪਿਆਰਾ ਸਿੰਘ, ਰਣਜੀਤ ਸਿੰਘ, ਅਮਰਜੀਤ ਸਿੰਘ, ਡਾ. ਗੁਰਦਿਆਲ ਸਿੰਘ, ਪਰਮਿੰਦਰਜੀਤ ਸਿੰਘ – ਮਨਪ੍ਰੀਤ ਕੌਰ, ਪਹਿਚਾਣ ਵੈਬਸਾਈਟ ਦੇ ਮਾਲਕ ਨਰਿੰਦਰ ਕਸ਼ਯਪ, ਸ਼੍ਰੀਮਤੀ ਦਲਜੀਤ ਕੌਰ, ਬਲਵੰਤ ਕੌਰ, ਜਸਬੀਰ ਕੌਰ, ਸੁਖਵਿੰਦਰ ਕੌਰ, ਆਦਿ ਸ਼ਾਮਲ ਹੋਏ ਅਤੇ ਨਾਂਗਲਾ ਪਰਿਵਾਰ ਨੂੰ ਨਵੇਂ ਬਿਜ਼ਨਸ ਦੀਆਂ ਵਧਾਈਆਂ ਦਿੱਤੀਆਂ।
ਘਰ ਬਨਾਉਣ ਦੀਆਂ ਪਰੇਸ਼ਾਨੀਆਂ ਤੋਂ ਬਚਾਉਣਾ ਸਾਡਾ ਮਕਸਦ – ਅਜੇ ਨਾਂਗਲਾ ਅਤੇ ਦਮਨੀਤਾ ਨਾਂਗਲਾ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਉਹਨਾਂ ਦਾ ਪਰਿਵਾਰ ਪਹਿਲਾਂ ਹੀ ਲੋਕਾਂ ਦੇ ਸੁਪਨਿਆਂ ਦਾ ਘਰ ਤਿਆਰ ਕਰ ਰਿਹਾ ਹੈ। ਹੁਣ ਲੋਕਾਂ ਨੂੰ ਵਧੀਆ ਕੁਆਲਟੀ ਦੇ ਮਟੀਰੀਅਲ ਨਾਲ ਤਿਆਰ ਕੀਤੇ ਹੋਏ ਆਧੁਨਿਕ ਸੁਵਿਧਾਵਾਂ ਵਾਲੇ ਘਰ ਦੇਣਾ ਉਹਨਾਂ ਦਾ ਮਕਸਦ ਹੈ। ਅਜੇ ਨਾਂਗਲਾ ਪਹਿਲਾਂ ਵੀ ਵਧੀਆ ਨਕਸ਼ਾ ਤਿਆਰ ਕਰਨ, ਉਚ ਕੁਆਲਟੀ ਦਾ ਮਟੀਰੀਅਲ ਲਗਾਉਣ ਅਤੇ ਵਧੀਆ ਡਿਜ਼ਾਇਨ ਨਾਲ ਘਰ ਬਣਾ ਰਹੇ ਹਨ। ਹੁਣ ਉਹਨਾਂ ਦਾ ਮਕਸਦ ਲੋਕਾਂ ਦੀਆਂ ਘਰ ਬਨਾਉਣ ਦੀਆਂ ਸਾਰੀਆਂ ਪਰੇਸ਼ਾਨੀਆਂ ਨੂੰ ਖਤਮ ਕਰਕੇ ਉਹਨਾਂ ਨੂੰ ਸਿਰਫ ਤਿਆਰ ਘਰ ਦੀਆਂ ਚਾਬੀਆਂ ਦੇਣ ਦਾ ਹੈ। ਨਾਂਗਲਾ ਹਾਰਡਵੇਅਰ ਸਟੋਰ ਪਹਿਲਾਂ ਹੀ ਆਪਣੀ ਵਧੀਆ ਕੁਆਲਟੀ ਕਾਰਣ ਇਲਾਕੇ ਵਿਚ ਆਪਣੀ ਵੱਖਰੀ ਪਹਿਚਾਣ ਰੱਖਦਾ ਹੈ, ਜਿਸਨੂੰ ਬਲਵਿੰਦਰ ਨਾਂਗਲਾ ਦੇ ਵੱਡੇ ਸਪੁੱਤਰ ਅਮਰਿੰਦਰ ਨਾਂਗਲਾ ਅੱਗੇ ਵਧਾ ਰਹੇ ਹਨ।
ਨਾਂਗਲਾ ਪਰਿਵਾਰ ਵੱਲੋਂ ਖੁਸ਼ੀ ਦੇ ਇਸ ਮੌਕੇ ਬਹੁਤ ਹੀ ਵਧੀਆ ਨਾਸ਼ਤੇ ਅਤੇ ਖਾਣੇ ਦਾ ਪ੍ਰਬੰਧ ਕੀਤਾ ਗਿਆ ਸੀ। ਅਸੀਂ ਵਾਹਿਗੁਰੂ ਜੀ ਅੱਗੇ ਅਰਦਾਸ ਕਰਦੇ ਹਾਂ ਕਿ ਉਹ ਅਜੇ ਨਾਂਗਲਾ ਨੁੂੰ ਕਾਮਯਾਬੀ ਦੇਣ ਅਤੇ ਉਹਨਾਂ ਦਾ ਇਹ ਕੰਮ ਦਿਨ ਦੋਗੁਣੀ ਅਤੇ ਰਾਤ ਚੌਗੁਣੀ ਤਰੱਕੀ ਕਰੇ।

ਅਜੇ ਸਿੰਘ ਨਾਂਗਲਾ (ਰਾਜਾ) ਅਤੇ ਸ਼੍ਰੀਮਤੀ ਦਮਨੀਤਾ ਨਾਂਗਲਾ

ਕੀਰਤਨ ਕਰਦੇ ਹੋਏ ਭਾਈ ਬਲਰਾਜ ਸਿੰਘ ਦਾ ਰਾਗੀ ਜੱਥਾ

ਨਾਂਗਲਾ ਹੋਮਜ਼ ਦੇ ਉਦਘਾਟਨ ਮੌਕੇ ਮੌਜੂਦ ਬਲਵਿੰਦਰ ਨਾਂਗਲਾ ਦਾ ਪੂਰਾ ਪਰਿਵਾਰ

Leave a Reply