Sukhdev Singh Raj (Bamotra)

Sukhdev Singh Raj is the leading industralist of Ludhiana, manufacturers of Auto Parts. He started manufacturing auto parts in 1997. He is known for his good quality products. Today SS Raj Industries is the famous name among auto parts manufacturers. Sukhdev Singh Raj is very social person and senior vice chairman of Amar Shahid Baba Moti Ram Mehra Memorial Charitable Trust (Regd.), Sri Fatehgarh Sahib. 

Family Biodata : Sukhdev Singh Raj

Caste : Kashyap Rajput – Bamotra

Full Name

Sukhdev Singh Raj

Birth & Place

7th January, Bharatpur

Father – Sub Caste/Gotar

Late S. Harbhajan Singh Bamotra (Death 12-1-2011)

Mother – Sub Caste/Gotar

Late Smt. Surinder Kaur Dosanjh (Death 30-12-2011)

Grand Father – Mother

Sh. Wazir Chand – Smt. Dharma Kaur

Nana’s – Nani Name

S. Budh Singh – Smt. Gur Kaur

Qualficiations

Matric

Profession

S.S. Raj Industries

Address

Shimlapuri, Ludhiana

Brothers/Married

3-3

Sisters/ Married

4-4

Wife’s Full Name

Smt. Jaswinder Kaur Dhaunchak

Date of Birth/Place

 

Qualifications

Matric

Profession

Home Maker

Marriage Date  & Place

26th April, Jaiton Mandi

Father – Mother in Law

S. Veer Singh – Smt. Amarjit Kaur

Sasural at

Jaiton  Mandi

Social Activities

Vice President – Amar Shahid Baba Moti Ram Mehra Charitable Trust, Sri Fatehgarh Sahib

Executive Member – Kashyap Rajpt  Social Welfare Society (Regd.), Ludhiana

Permanent Address

4677, St. No.-3, Dr. Sandhu Wali Gali, Chimney Road, New Shimlapuri, Ludhiana

Present Address

Same

Contact No.

98146-02111

e-mail

 

Website

www.ssrajind.in

Hobbies

 

Comments

 

Remarks

 

Reference By

Self

Form Filled By

Narendera Kashyap

Dated

28-1-2019

Details of Children

Name

Relation

Birth

Qualifications

Profession

Married – U/M

Kanwaljit Kaur

Daughter

1993

+2, Computer

Home Maker

Married Harike

Charandeep Singh

Son

1994

+2, Computer

Family Business

Unmarried

Amandeep Kaur

Daughter

2004

Student 9th

Student

Unmarried

Father Family Tree

Relation

Name

Bhua – Fuffar

Smt. Pyar Kaur – Sh. Hans Raj, Delhi

Taya – Tayi

Sh. Pyare Lal – Smt. Agyawanti

Taya –Tayi

Sh. Nand Singh – Smt. Shanti Devi

Bhua – Fuffar

Smt. Krishna Devi – Sh. Bua Bawa, Delhi

Taya-Tayi

S. Mansa Singh – Smt. Parsinn Kaur

Bhua – Fuffar

Smt. Kulwant Kaur – S. Darshan Singh

Bhua –Fuffar

Smt. Darshan Kaur – S. Mohinder Singh

Self

S. Harbhajan Singh – Smt. Surinder Kaur

 

Mother Family Tree

Relation

Name

Massi – Masar

Smt. Pyar Kaur – S. Tara Singh, Amritsar

Massi – Masar

Smt. Kartar Kaur – S. Harbans Singh, Delhi

Massi – Masar

Smt. Surjit Kaur – S. Gurbachan  Singh, Jalandhar

Self

Smt. Surinder Kaur – S. Harbhajan Singh

Mama – Mami

S. Jeet Singh – Smt. Chanan Kaur, Delhi

Mama – Mami

S. Gurdeep Singh – Smt. Manjit Kaur, Delhi

Mama – Mami

S. Jagir Singh – Smt. Darshan Kaur, Ludhiana

Self  Famil y Tree

Relation

Name

Self

S. Sukhdev Singh – Smt. Jaswinder Kaur

Sister – Jija Ji

Smt. Ranjit Kaur – S. Lakhwinder Singh, Patran

Brother – Bhabhi

S. Baldev Singh – Smt.

Sister – Jija Ji

Smt. Gurmeet Kaur – S. Jagjit Singh, Ferozepur

Brother – Bhabhi

S. Maan Singh – Smt.

Sister – Jija Ji

Smt. Manjit Kaur – S. Jasbir Singh, Ferozepur

Brother – Bhabhi

S. Kabal Singh – Smt.

Sister – Jija Ji

Smt. Nisha Rani – S. Palwinder Singh, Ludhiana

Spouse Family Tree

Relation

Name

Brother – Bhabhi

S. Gurmeet Singh – Smt. Rita Rani, Jaiton

Self

Smt. Jaswinder Kaur – S. Sukhdev Singh Raj

Sister – Jija Ji

Smt. Jaspal Kaur – S. Simarjit Singh, Abohar



PARENTS

Late Sh. Wazir Chand

Grand Father

Late S. Harbhajan Singh

Father
Death : 12-1-2011

Late Sdn. Surinder Kaur

Mother
Death : 30-12-2011

Parental Details (Father) –  

ਸੁਖਦੇਵ ਸਿੰਘ ਰਾਜ ਦੇ ਪਿਤਾ 2 ਸਾਲ ਦੀ ਉਮਰ ਵਿਚ ਆਪਣੇ ਪਿਤਾ ਸ. ਹਰਭਜਨ ਸਿੰਘ ਅਤੇ ਮਾਤਾ ਸ਼੍ਰੀਮਤੀ ਸੁਰਿੰਦਰ ਕੌਰ ਦੇ ਨਾਲ ਦੇਸ਼ ਦੀ ਵੰਡ ਦੇ ਸਮੇਂ ਪਾਕਿਸਤਾਨ ਤੋਂ ਆਏ ਸੀ. ਪਾਕਿਸਤਾਨ ਦੇ ਨੌਸ਼ੌਰਾ ਵਿਰਕੰਡਾ ਤੋਂ ਇਹਨਾਂ ਦਾ ਪਰਿਵਾਰ ਪਿੰਡ ਸ਼ਾਮਲੇਰ, ਤਹਿਸੀਲ ਪਹਾੜੀ (ਕਾਮਾ) ਜਿਲਾ ਭਰਤਪੁਰ, ਰਾਜਸਥਾਨ ਆ ਗਏ ਸੀ. ਇੱਥੇ ਇਹਨਾਂ ਦੇ ਦਾਦਾ ਸ. ਵਜ਼ੀਰ ਚੰਦ ਨੇ ਬਿਲਕੁਲ ਨਵੇਂ ਸਿਰੇ ਤੋਂ ਆਪਣੀ ਜਿੰਦਗੀ ਦੀ ਸ਼ੁਰੂਆਤ ਕੀਤੀ. ਪੇਸ਼ੇ ਤੋਂ ਉਹ ਹਲਵਾਈ ਦਾ ਕੰਮ ਕਰਦੇ ਸੀ. ਇੱਥੇ ਇਹਨਾਂ ਨੂੰ ਜ਼ਮੀਨ ਵੀ ਮਿਲ ਗਈ ਅਤੇ ਪਰਿਵਾਰ ਖੇਤੀ ਬਾੜੀ ਕਰਨ ਲੱਗ ਗਿਆ. ਸੁਖਦੇਵ ਸਿੰਘ ਦੇ ਪਿਤਾ ਸ. ਹਰਭਜਨ ਸਿੰਘ ਆਪਣੇ 8 ਭੈਣ-ਭਰਾਵਾਂ ‘ਚੋਂ ਸਭ ਤੋਂ ਛੋਟੇ ਸੀ.  

Early Life –

ਸੁਖਦੇਵ ਸਿੰਘ ਆਪਣੇ ਪਰਿਵਾਰ ਦੇ ਸਭ ਤੋਂ ਵੱਡੇ ਸਪੁੱਤਰ ਹਨ. ਇਹਨਾਂ ਦੀਆਂ ਚਾਰ ਛੋਟੀਆਂ ਭੈਣਾਂ ਅਤੇ ਤਿੰਨ ਛੋਟੇ ਭਰਾ ਹਨ. 7 ਜਨਵਰੀ 1967 ਨੂੰ ਇਹਨਾਂ ਦਾ ਜਨਮ ਪਿਤਾ ਸ. ਹਰਭਜਨ ਸਿੰਘ ਅਤੇ ਮਾਤਾ ਸ਼੍ਰੀਮਤੀ ਸੁਰਿੰਦਰ ਕੌਰ ਦੇ ਘਰ ਪਿੰਡ ਸ਼ਾਮਲੇਰ, ਤਹਿਸੀਲ ਪਹਾੜੀ (ਕਾਮਾ), ਜਿਲਾ ਭਰਤਪੁਰ ਵਿਖੇ ਹੋਇਆ. ਇਹਨਾਂ ਨੇ ਆਪਣੀ ਸਿੱਖਿਆ ਸਰਕਾਰੀ ਹਾਇਰ ਸੈਕੰਡਰੀ ਸਕੂਲ ਪਿੰਡ ਪਹਾੜੀ ਤੋਂ ਪੂਰੀ ਕੀਤੀ. ਇਥੇ ਹੀ ਇਹਨਾਂ ਨੇ ਮੈਟ੍ਰਿਕ ਪਾਸ ਕੀਤੀ. ਪਰਿਵਾਰ ਦੇ ਵੱਡੇ ਪੁੱਤਰ ਹੋਣ ਦੇ ਨਾਤੇ ਇਹਨਾਂ ਨੂੰ ਜਲਦੀ ਹੀ ਪਰਿਵਾਰਕ ਜਿੰਮੇਵਾਰੀ ‘ਚ ਆਪਣੇ ਮਾਤਾ-ਪਿਤਾ ਦਾ ਸਾਥ ਦੇਣਾ ਪਿਆ. ਮੈਟ੍ਰਿਕ ਪਾਸ ਕਰਨ ਤੋਂ ਬਾਅਦ ਇਹ ਆਪਣੇ ਤਾਇਆ ਜੀ ਕੋਲ ਫਰੀਦਾਬਾਦ ਆ ਗਏ ਅਤੇ ਉਥੇ ਕੰਮ ਸਿੱਖਣਾ ਸ਼ੁਰੂ ਕਰ ਦਿੱਤਾ. 1985 ‘ਚ ਲੁਧਿਆਣਾ ਆ ਕੇ ਇਹਨਾਂ ਆਪਣੀ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਕੀਤੀ. 6 ਮਹੀਨੇ ਤੱਕ ਕਿਰਾਏ ਦੇ ਮਕਾਨ ਵਿਚ ਰਹੇ ਅਤੇ ਉਸ ਤੋਂ ਬਾਅਦ ਆਪਣਾ ਮਕਾਨ ਖਰੀਦ ਲਿਆ.

Profession –  

ਸੁਖਦੇਵ ਸਿੰਘ ਦੇ ਤਾਇਆ ਜੀ ਦਾ ਫਰੀਦਾਬਾਦ ਵਿਚ ਸਤਪਾਲ ਰੇਡੀਏਟਰ ਦੇ ਨਾਮ ਉਪਰ ਰੇਡੀਅਟਰ ਦਾ ਚੰਗਾ ਕਾਰੋਬਾਰ ਸੀ. ਸੁਖਦੇਵ ਸਿੰਘ ਨੇ ਉਥੇ ਆ ਕੇ 1 ਸਾਲ ਤੱਕ ਉਹਨਾਂ ਕੋਲ ਕੰਮ ਸਿੱਖਿਆ. ਸੰਨ 1985 ਵਿਚ ਇਹ ਲੁਧਿਆਣਾ ਸ਼ਹਿਰ ਆ ਗਏ. ਇਥੇ ਆ ਕੇ ਵੀ 6 ਮਹੀਨੇ ਤੱਕ ਇਹਨਾਂ ਰੇਡੀਅਟਰ ਰਿਪੇਅਰ ਦਾ ਕੰਮ ਕੀਤਾ. ਇਸ ਤੋਂ ਬਾਅਦ 7 ਸਾਲਾਂ ਤੱਕ ਇਹਨਾਂ ਜੋਸ਼ਨ ਇੰਡਸਟਰੀ ਲੁਧਿਆਣਾ ਵਿਖੇ ਆਟੋ ਪਾਰਟਸ ਕੰਪਨੀ ਵਿਚ ਬਤੌਰ ਫੋਰਮੈਨ ਕੰਮ ਕੀਤਾ. ਇਸ ਤੋਂ ਬਾਅਦ ਸੰਨ 1993 ‘ਚ ਇਹਨਾਂ ਨੇ ਆਪਣਾ ਕੰਮ ਸ਼ੁਰੂ ਕਰ ਦਿੱਤਾ. ਸੰਨ 1997 ‘ਚ ਐਸ.ਐਸ. ਰਾਜ ਇੰਡਸਟਰੀ ਦੇ ਨਾਂਅ ਉਪਰ ਆਪਣੀ ਫਰਮ ਰਜਿਸਟਰ ਕਰਵਾ ਲਈ. ਆਪਣੀ ਅਣਥੱਕ ਮਿਹਨਤ ਸਦਕਾ ਇਹਨਾਂ ਨੇ ਆਟੋ ਪਾਰਟਸ ਇੰਡਸਟਰੀ ‘ਚ ਆਪਣਾ ਨਾਮ ਬਣਾਇਆ ਅਤੇ ਦਿਨ ਦੁਗਣੀ-ਰਾਤ ਚੋਗੁਣੀ ਤਰੱਕੀ ਕੀਤੀ. ਅੱਜ ਇਹ ਲੁਧਿਆਣਾ ਸ਼ਹਿਰ ਦੇ ਇਕ ਚੰਗੇ ਇੰਡਸਟ੍ਰੀਲਿਸਟ ਗਿਣੇ ਜਾਂਦੇ ਹਨ ਅਤੇ ਕਸ਼ਯਪ ਸਮਾਜ ਵਿਚ ਵੀ ਇਹਨਾਂ ਦਾ ਚੰਗਾ ਨਾਮ ਹੈ. 1993 ‘ਚ ਜਿੱਥੇ ਇਹਨਾਂ ਕਿਰਾਏ ਦੀ ਜ਼ਮੀਨ ਵਿਚ ਆਪਣਾ ਕੰਮ ਸ਼ੁਰੂ ਕੀਤਾ ਸੀ, ਉਥੇ ਜਲਦੀ ਹੀ ਆਪਣੀ ਜ਼ਮੀਨ ਖਰੀਦ ਕੇ ਆਪਣੀ ਜ਼ਮੀਨ ਵਿਚ ਫੈਕਟਰੀ ਲਗਾ ਲਈ. ਸੰਨ 2005 ਵਿਚ ਨਿਊ ਸ਼ਿਮਲਾਪੁਰੀ ਵਿਖੇ 400 ਗਜ ਜ਼ਮੀਨ ਵਿਚ ਫੈਕਟਰੀ ਦਾ ਕੰਮ ਹੋਰ ਵਧਾ ਲਿਆ.  

Social Life – 

 ਸੁਖਦੇਵ ਸਿੰਘ ਰਾਜ ਬਹੁਤ ਹੀ ਧਾਰਮਿਕ ਅਤੇ ਸਮਾਜਿਕ ਇਨਸਾਨ ਹਨ. ਦੁਜਿਆਂ ਦੇ ਦੁੱਖ ਨੂੰ ਵੇਖ ਕੇ ਇਹਨਾਂ ਦੇ ਮਨ ਵਿਚ ਬਹੁਤ ਦਇਆ ਆ ਜਾਂਦੀ ਹੈ. ਸਮਾਜਿਕ ਤੌਰ ਤੇ ਇਹ ਕਸ਼ਯਪ ਰਾਜਪੂਤ ਸੋਸ਼ਲ ਵੈਲਫੇਅਰ ਸੁਸਾਇਟੀ (ਰਜਿ.) ਲੁਧਿਆਣਾ ਦੇ ਲਾਈਫ ਟਾਈਮ ਮੈਂਬਰ ਹਨ. ਇਹਨਾਂ ਦੇ ਤਾਇਆ ਜੀ ਦੇ ਬੇਟੇ ਸਤਪਾਲ ਨੇ ਸੁਸਾਇਟੀ ਨੂੰ ਇਹਨਾਂ ਦੀ ਜਾਣਕਾਰੀ ਦਿੱਤੀ. ਜਿਸ ਸਮੇਂ ਸੁਸਾਇਟੀ ਦੇ ਮੈਂਬਰ ਇਹਨਾਂ ਨੂੰ ਮਿਲੇ ਤਾਂ ਇਹ ਉਸੇ ਸਮੇਂ ਹੀ ਸੁਸਾਇਟੀ ਦੇ ਮੈਂਬਰ ਬਣ ਗਏ. ਮੈਂਬਰ ਬਣਨ ਤੋਂ ਅਗਲੇ ਦਿਨ ਹੀ ਇਹਨਾਂ ਨੇ ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਜੀ ਦੀ ਯਾਦ ਵਿਚ ਬਣ ਰਹੇ ਸਕੁਲ ਵਾਸਤੇ ਇਕ 10 ਟਾਇਰੀ ਟਰਾਲਾ ਬਜਰੀ ਦਾ ਭੇਜ ਦਿੱਤਾ. ਉਸ ਇਲਾਕੇ ਦੀ ਗਲੀਆਂ ਛੋਟੀਆਂ ਹੋਣ ਕਾਰਣ ਟਰਾਲਾ ਸਕੂਲ ਤੱਕ ਨਹੀਂ ਪਹੁੰਚ ਸਕਿਆ ਅਤੇ ਇਸ ਤੋਂ ਬਾਅਦ ਬਜਰੀ ਟਰਾਲੀਆਂ ਰਾਹੀਂ ਭੇਜੀ ਗਈ. ਉਸ ਸਮੇਂ ਤੋਂ ਹੀ ਇਹ ਸੁਸਾਇਟੀ ਨਾਲ ਜੁੜ ਹੋਏ ਹਨ. ਸੰਨ 2011 ਨੂੰ ਲੁਧਿਆਣਾ ਵਿਖੇ ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਜੀ ਦਾ ਦੂਸਰਾ ਰਾਜ ਪੱਧਰੀ ਸ਼ਹੀਦੀ ਸਮਾਗਮ ਕਰਵਾਇਆ ਗਿਆ. ਉਸ ਸਮੇਂ ਵੀ ਇਹਨਾਂ ਨੇ ਬਹੁਤ ਯੋਗਦਾਨ ਦਿੱਤਾ ਅਤੇ ਸੁਸਾਇਟੀ ਦੇ ਚੇਅਰਮੈਨ ਸ. ਨਿਰਮਲ ਸਿੰਘ ਐਸ.ਐਸ. ਦੇ ਮੋਢੇ ਨਾਲ ਮੋਢਾ ਜੋੜ ਕੇ ਖੜੇ ਰਹੇ. ਸੰਨ 2013 ਵਿਚ ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਮੈਮੋਰੀਅਰਲ ਚੈਰੀਟੇਬਲ ਟ੍ਰੱਸਟ ਸ਼੍ਰੀ ਫਤਿਹਗੜ ਸਾਹਿਬ ਵਿਖੇ 31 ਮੈਂਬਰੀ ਕਮੇਟੀ ਬਣਾਈ ਗਈ, ਜਿਸਦੇ ਵਿਚ ਇਹ ਵੀ ਮੈਂਬਰ ਬਣੇ ਅਤੇ ਆਪਣੀ ਗੱਲ ਪੂਰੀ ਤਰਾਂ ਬੇਬਾਕੀ ਨਾਲ ਕਹੀ. ਸੰਨ 2018 ਵਿਚ ਟ੍ਰੱਸਟ ਦੀ ਚੋਣ ਹੋਈ ਅਤੇ ਇਹਨਾਂ ਨੇ ਸ. ਨਿਰਮਲ ਸਿੰਘ ਦਾ ਪੂਰਾ ਸਾਥ ਦਿੱਤਾ ਅਤੇ ਉਹਨਾਂ ਨੂੰ ਚੇਅਰਮੈਨ ਬਨਾਉਣ ਲਈ ਬਹੁਤ ਭੱਜ ਦੌੜ ਕੀਤੀ. ਸ. ਨਿਰਮਲ ਸਿੰਘ ਐਸ.ਐਸ. ਚੇਅਰਮੈਨ ਬਣੇ ਅਤੇ ਉਹਨਾਂ ਨੇ ਟ੍ਰੱਸਟ ਦੇ ਕੰਮ ਨੂੰ ਵਧੀਆ ਢੰਗ ਨਾਲ ਚਲਾਉਣ ਲਈ ਸੁਖਦੇਵ ਸਿੰਘ ਰਾਜ ਨੂੰ ਵਾਈਸ ਚੇਅਰਮੈਨ ਦੀ ਅਹਿਮ ਜਿੰਮੇਵਾਰੀ ਦਿੱਤੀ. ਇਸ ਸਮੇਂ ਇਹ ਪੂਰੀ ਇਮਾਨਦਾਰੀ ਅਤੇ ਲਗਨ ਨਾਲ ਟਰੱਸਟ ਦੀ ਜਿੰਮੇਵਾਰੀ ਨਿਭਾ ਰਹੇ ਹਨ.  
ਸੰਨ 2015 ‘ਚ ਫਤਿਹਗੜ ਸਾਹਿਬ ਵਿਖੇ ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਜੀ ਦੇ ਸਲਾਨਾ ਸ਼ਹੀਦੀ ਸਮਾਗਮ ਦੌਰਾਨ ਇਹਨਾਂ ਸਮਾਗਮ ਦਾ ਉਦਘਾਟਨ ਕੀਤਾ. ਸੰਨ 2018 ਵਿਚ ਕਸ਼ਯਪ ਰਾਜਪੂਤ ਮੈਂਬਰਸ ਐਸੋਸੀਏਸ਼ਨ ਵੱਲੋਂ ਕਰਵਾਏ ਗਏ 12ਵੇਂ ਪਰਿਵਾਰ ਸੰਮੇਲਨ ਦੌਰਾਨ ਇਹ ਗੈਸਟ ਆਫ ਔਨਰ ਰਹੇ.

Family Life –

ਪਰਿਵਾਰਕ ਜ਼ਿੰਦਗੀ ‘ਚ ਇਹਨਾਂ ਦਾ ਵਿਆਹ ਜੈਤੋਂ ਮੰਡੀ ਦੇ ਸ. ਵੀਰ ਸਿੰਘ ਅਤੇ ਸ਼੍ਰੀਮਤੀ ਅਮਰਜੀਤ ਕੌਰ ਦੀ ਸਪੁੱਤਰੀ ਜਸਵਿੰਦਰ ਕੌਰ ਦੇ ਨਾਲ 26-4-1990 ਨੂੰ ਹੋਇਆ. ਵਾਹਿਗੁਰੂ ਦੀ ਕਿਰਪਾ ਨਾਲ ਘਰ ਵਿਚ ਬੇਟੀ ਕੰਵਲਜੀਤ ਖੁਸ਼ੀਆਂ ਲੈ ਕੇ ਆਈ. ਇਸ ਤੋਂ ਅਗਲੇ ਸਾਲ ਵਾਹਿਗੁਰੂ ਨੇ ਚਰਨਦੀਪ ਸਿੰਘ ਪੁੱਤਰ ਦੀ ਮਿਹਰ ਕੀਤੀ. ਬੇਟੇ ਦੇ ਜਨਮ ਤੋਂ 10 ਸਾਲ ਬਾਅਦ ਬੇਟੀ ਅਮਨਦੀਪ ਕੌਰ ਦਾ ਜਨਮ ਹੋਇਆ ਤਾਂ ਪੂਰੇ ਪਰਿਵਾਰ ਦੀਆਂ ਖੁਸ਼ੀਆਂ ਦੁਗਣੀਆਂ ਹੋ ਗਈਆਂ. ਵੱਡੀ ਬੇਟੀ ਕੰਵਲਜੀਤ ਕੌਰ ਦਾ ਵਿਆਹ 2016 ‘ਚ ਹਰੀਕੇ ਦੇ ਮਸ਼ਹੂਰ ਸ. ਕਾਬਲ ਸਿੰਘ ਅਤੇ ਸ਼੍ਰੀਮਤੀ ਬਿਮਲਾ ਦੇਵੀ ਦੇ ਛੋਟੇ ਬੇਟੇ ਗਗਨਦੀਪ ਸਿੰਘ ਨਾਲ ਹੋਇਆ. ਬੇਟਾ ਚਰਨਦੀਪ ਆਪਣੀ ਪੜਾਈ ਪੂਰੀ ਕਰਨ ਤੋਂ ਬਾਅਦ ਇਸ ਸਮੇਂ ਪਿਤਾ ਦੇ ਨਾਲ ਕੰਮ ਸੰਭਾਲ ਰਿਹਾ ਹੈ. ਛੋਟੀ ਬੇਟੀ ਅਮਨਦੀਪ ਪੜ ਰਹੀ ਹੈ.