Bargota Gotar Jathere
Kashyap Rajput Bargota Gotar Jathere
Village Garcha, Rahon-Phillaur Road, Distt. Nawanshahar
Annual Mela - 14th April Every Year
Contact No.: 94785-84223
KASHYAP RAJPUT BARGOTA WELFARE SOCIETY (Regd.)

Registration Certificate
Registration No. : 37/2015-16 Dated - 24-4-2015
ਪਿਛਲੇ 25 ਸਾਲਾਂ ਤੋਂ ਸਾਰੀ ਸੰਗਤ ਦੀ ਇਹੋ ਮੰਗ ਹੁੰਦੀ ਸੀ ਕਿ ਜਠੇਰਿਆਂ ਵਾਸਤੇ ਜਗਹ ਖਰੀਦੀ ਜਾਵੇ ਤਾਂ ਜੋ ਇਕ ਸੁੰਦਰ ਅਸਥਾਨ ਅਤੇ ਲੰਗਰ ਹਾਲ ਬਣਾਇਆ ਜਾ ਸਕੇ. ਬਹੁਤ ਸਾਰੇ ਬੜਗੋਤਾ ਪਰਿਵਾਰ ਜਠੇਰਿਆਂ ਦੀ ਕਿਰਪਾ ਸਦਕਾ ਇਥੇ ਜਠੇਰਿਆਂ ਦਾ ਅਸਥਾਨ, ਲੰਗਰ ਹਾਲ ਜਾਂ ਕਮਰਾ ਬਨਾਉਣ ਲਈ ਤਿਆਰ ਸੀ. ਪਰ ਮੁਸ਼ਕਲ ਇਹ ਸੀ ਕਿ ਸਾਡੇ ਕੋਲ ਆਪਣੀ ਜਮੀਨ ਨਹੀਂ ਸੀ. ਪਿੰਡ ਗਰਚਾ ਵਾਲਿਆਂ ਨੇ ਕੋਸ਼ਿਸ਼ ਕੀਤੀ ਪਰ ਕੋਲ ਫੰਡ ਨਹੀਂ ਹੁੰਦਾ ਸੀ. ਹਰ ਸਾਲ ਮੇਲੇ ਦੌਰਾਨ ਸੰਗਤ ਵੱਲੋਂ ਇਹੋ ਅਵਾਜ ਆਉਂਦੀ ਸੀ ਕਿ ਹੁੰਦਾ ਕੁਝ ਨਹੀਂ ਹੈ. ਪਿੰਡ ਵਾਲੇ ਮਜਬੂਰ ਸਨ ਕਿ ਉਹਨਾਂ ਕੋਲ ਜਮੀਨ ਖਰੀਦਣ ਵਾਸਤੇ ਪੈਸੇ ਨਹੀਂ ਸੀ. ਇਸ ਤੋਂ ਬਾਅਦ 2014 ਦੇ ਮੇਲੇ ਦੌਰਾਨ ਜਠੇਰਿਆਂ ਦੀ ਇਕ ਕਮੇਟੀ ਬਨਾਉਣ ਦਾ ਫੈਸਲਾ ਹੋਇਆ. ਮੌਕੇ ਤੇ ਸੰਗਤ ਨੇ ਸਹਿਯੋਗ ਦਿੱਤਾ ਅਤੇ 17000/- ਇਕੱਠੇ ਹੋ ਗਏ. ਇਸ ਤੋਂ ਬਾਅਦ ਕੁਝ ਮੈਂਬਰਾਂ ਨੇ ਅੱਗੇ ਹੋ ਕੇ ਜਠੇਰਿਆਂ ਦੇ ਨਾਮ ਉਪਰ ਕਸ਼ਯਪ ਰਾਜਪੂਤ ਬੜਗੋਤਾ ਵੈਲਫੇਅਰ ਸੁਸਾਇਟੀ ਬਣਾਈ ਅਤੇ ਇਸਨੂੰ ਰਜਿਸਟਰਡ ਕਰਵਾਇਆ. ਸੁਸਾਇਟੀ ਦੇ ਜਿਆਦਾਤਰ ਮੈਂਬਰਾਂ ਨੇ ਆਪਣੇ ਕੋਲੋਂ 11000/- ਦਿੱਤੇ. ਇਸ ਦੌਰਾਨ ਸੁਸਾਇਟੀ ਨੂੰ ਰਜਿਸਟਰਡ ਕਰਵਾਉਣ, ਸਟੇਸ਼ਨਰੀ ਛਪਵਾਉਣ ਅਤੇ ਸੰਗਤ ਕੋਲ ਘਰ ਘਰ ਜਾਣ ਦਾ ਖਰਚਾ ਕਮੇਟੀ ਮੈਂਬਰਾਂ ਨੇ ਆਪਣੇ ਕੋਲੋਂ ਕੀਤਾ ਅਤੇ ਜਮੀਨ ਵਾਸਤੇ ਆਈ ਹੋਈ ਰਕਮ ਵਿਚੋਂ ਕੋਈ ਪੈਸਾ ਨਹੀਂ ਖਰਚਿਆ. 2015 ਨੂੰ ਸੁਸਾਇਟੀ ਰਜਿਸਟਰਡ ਕਰਵਾ ਕੇ ਇਸਦਾ ਬੈਂਕ ਖਾਤਾ ਖੋਲਿਆ ਗਿਆ, ਜਿਸਦੀ ਡਿਟੇਲ ਸਾਰੀ ਸੰਗਤ ਕੋਲ ਹੈ. ਜਠੇਰਿਆਂ ਦੇ ਅਸ਼ੀਰਵਾਦ ਨਾਲ ਸਾਲ ਦਰ ਸਾਲ ਖਾਤੇ ਵਿਚ ਰਕਮ ਜੁੜਦੀ ਰਹੀ. ਇਸ ਦੌਰਾਨ 2019 ਦੇ ਮੇਲੇ ਵਿਚ ਸ. ਚਰਨਜੀਤ ਸਿੰਘ ਜੱਸੋਵਾਲ ਜੀ ਨੇ 51000/- ਅਤੇ ਸ. ਤਰਲੋਚਨ ਸਿੰਘ ਪਜੋੜਾ (ਅਮਰੀਕਾ ਵਾਲੇ) ਨੇ 101000/- ਜਮੀਨ ਖਰੀਦਣ ਵਾਸਤੇ ਦਿੱਤੇ. ਇਸ ਤਰ•ਾਂ ਕਮੇਟੀ ਵੱਲੋਂ ਸਾਰੀ ਸੰਗਤ ਦੇ ਸਹਿਯੋਗ ਅਤੇ ਜਠੇਰਿਆਂ ਦੀ ਕਿਰਪਾ ਨਾਲ 1 ਕਨਾਲ ਜਮੀਨ ਪਿੰਡ ਗਰਚਾ ਵਿਖੇ ਖਰੀਦੀ ਗਈ ਹੈ.
ਸੁਸਾਇਟੀ ਮੈਂਬਰਾਂ ਵੱਲੋਂ ਸਮੁੱਚੀ ਸੰਗਤ ਨੂੰ ਭਰੋਸਾ ਦਿੱਤਾ ਜਾਂਦਾ ਹੈ ਕਿ ਹੁਣ ਕਮੇਟੀ ਰਜਿਸਟਰਡ ਹੈ ਅਤੇ ਸੰਗਤ ਵੱਲੋਂ ਦਿੱਤੇ ਗਏ ਦਾਨ ਦੇ ਇਕ ਇਕ ਰੁਪਏ ਦਾ ਹਿਸਾਬ ਸੰਗਤ ਨੂੰ ਦਿੱਤਾ ਜਾਵੇਗਾ. ਸੰਗਤ ਦੀ ਨੇਕ ਕਮਾਈ ਵਿਚੋਂ ਆਈ ਮਾਇਆ ਦਾ ਸਹੀ ਇਸਤੇਮਾਲ ਹੋਵੇਗਾ. ਸੰਗਤ ਵੱਲੋਂ ਸੁਸਾਇਟੀ ਨੂੰ ਦਿੱਤੇ ਗਏ ਪੈਸੇ ਦਾ ਪੂਰਾ ਹਿਸਾਬ ਵਾਟਸਐਪ ਗਰੁੱਪ ਅਤੇ ਕਸ਼ਯਪ ਸਮਾਜ ਦੀ ਵੈਬਸਾਈਟ www.kashyaprajput.com ਉਪਰ ਵੀ ਦਿੱਤਾ ਜਾਵੇਗਾ. ਸੰਗਤ ਨੂੰ ਅਪੀਲ ਹੈ ਕਿ ਉਹ ਆਪਣਾ ਦਾਨ ਸਿੱਧਾ ਸੁਸਾਇਟੀ ਦੇ ਬੈਂਕ ਅਕਾਉਂਟ ਵਿਚ ਜਮਾਂ ਕਰਵਾਉਣ ਜਾਂ ਦਾਨ ਦੇ ਕੇ ਸੁਸਾਇਟੀ ਦੀ ਰਸੀਦ ਜਰੂਰ ਲੈਣ. ਰਸੀਦ ਤੋਂ ਬਗੈਰ ਕਿਸੇ ਨੂੰ ਕੋਈ ਰਕਮ ਨਾ ਦਿੱਤੀ ਜਾਵੇ.
Bank Account Details

Name : Kashyap Rajput Bargota Welfare Society
Bank : Punjab National Bank
Brnach : KMV College, Jalandhar
Account No. : 3920002100009271
IFCS Code : PUNB 0392000
Kashyap Rajput Bargota Welfare Society (Regd.)
Working Comettee Members - 2019
Land Purchased & Registered For Bargota Jathere Ashtan by Kashyap Rajput Bargota Welfare Society
ਬੜਗੋਤਾ ਜਠੇਰਿਆਂ ਦੇ ਅਸਥਾਨ ਵਾਸਤੇ ਖਰੀਦੀ ਜਮੀਨ ਦੀ ਕਰਵਾਈ ਰਜਿਸਟਰੀ

ਜਠੇਰਿਆਂ ਦੇ ਅਸਥਾਨ ਵਾਸਤੇ ਜਮੀਨ ਦੀ ਰਜਿਸਟਰੀ ਕਰਵਾਉਣ ਤੋਂ ਬਾਅਦ ਕਮੇਟੀ ਮੈਂਬਰ ਜਠੇਰਿਆਂ ਦਾ ਅਸ਼ੀਰਵਾਦ ਲੈਂਦੇ ਹੋਏ
ਨਵਾਂਸ਼ਹਿਰ, 16-8-2019 (ਨਰਿੰਦਰ ਕਸ਼ਯਪ) – ਕਸ਼ਯਪ ਰਾਜਪੂਤ ਬੜਗੋਤਾ ਗੋਤਰ ਵੱਲੋਂ ਜਠੇਰਿਆਂ ਦਾ ਪਵਿੱਤਰ ਅਸਥਾਨ ਬਨਾਉਣ ਲਈ ਜਮੀਨ ਖਰੀਦਣ ਦਾ ਕੰਮ ਸ਼ੁਰੂ ਹੋ ਗਿਆ ਹੈ. ਇਸ ਸੰਬੰਧੀ ਮਈ ਮਹੀਨੇ ਵਿਚ 1 ਕਨਾਲ ਜਮੀਨ ਦਾ ਸੌਦਾ ਕੀਤਾ ਗਿਆ ਸੀ. ਜਮੀਨ ਗਰਚਾ ਪਿੰਡ ਵਿਖੇ ਹੀ ਖਰੀਦੀ ਗਈ ਹੈ. 16 ਅਗਸਤ 2019 ਨੂੰ 1 ਕਨਾਲ ਜਮੀਨ ਦੀ ਰਜਿਸਟਰੀ ਜਠੇਰਿਆਂ ਦੀ ਰਜਿਸਟਰਡ ਸੰਸਥਾ ਕਸ਼ਯਪ ਰਾਜਪੂਤ ਬੜੋਗਤਾ ਵੈਲਫੇਅਰ ਸੁਸਾਇਟੀ ਦੇ ਨਾਮ ਉਪਰ ਕਰਵਾਈ ਗਈ ਹੈ. ਰਜਿਸਟਰੀ ਕਰਵਾਉਣ ਮੌਕੇ ਸੁਸਾਇਟੀ ਦੇ ਪ੍ਰਧਾਨ ਸ਼੍ਰੀ ਰਜਿੰਦਰ ਕੁਮਾਰ ਬੜਗੋਤਾ, ਜਨਰਲ ਸੈਕਟਰੀ ਸ਼੍ਰੀ ਨਰਿੰਦਰ ਕਸ਼ਯਪ, ਕੈਸ਼ੀਅਰ ਸ. ਜਸਵਿੰਦਰ ਸਿੰਘ, ਸੀਨੀਅਰ ਵਾਈਸ ਪ੍ਰਧਾਨ ਸ਼੍ਰੀ ਮਦਨ ਲਾਲ, ਆਡੀਟਰ ਸ਼੍ਰੀ ਮੋਹਨ ਲਾਲ, ਪ੍ਰੈਸ ਸੈਕਟਰੀ ਸ਼੍ਰੀਮਤੀ ਮੀਨਾਕਸ਼ੀ ਕਸ਼ਯਪ, ਸਟੋਰ ਕੀਪਰ ਸ਼੍ਰੀ ਜਸਬੀਰ ਅਤੇ ਜਲੰਧਰ ਤੋਂ ਸ. ਬਖਸ਼ੀਸ਼ ਸਿੰਘ ਮੌਜੂਦ ਸਨ.
ਸਵੇਰੇ 10 ਵਜੇ ਹੀ ਸਾਰੇ ਮੈਂਬਰ ਨਵਾਂਸ਼ਹਿਰ ਤਹਿਸੀਲ ਪਹੁੰਚ ਗਏ ਸੀ. ਬੈਂਕ ਰਾਹੀਂ ਅਸ਼ਟਾਮ ਫੀਸ ਦਾ ਭੁਗਤਾਨ ਕੀਤਾ ਗਿਆ. ਉਸ ਤੋਂ ਬਾਅਦ ਸਾਰੀ ਕਾਰਵਾਈ ਕਰਕੇ ਸ਼ਾਮ 5.30 ਵਜੇ ਦੇ ਕਰੀਬ ਰਜਿਸਟਰੀ ਕਰਵਾਉਣ ਦਾ ਕੰਮ ਸੰਪੂਰਨ ਹੋਇਆ. ਰਜਿਸਟਰੀ ਕਰਵਾਉਣ ਦਾ ਖਰਚਾ 50 ਹਜਾਰ ਰੁਪਏ ਦੇ ਲਗਭਗ ਹੋਇਆ. ਜਮੀਨ ਦੀ ਰਕਮ ਦਾ ਭੁਗਤਾਨ ਸੁਸਾਇਟੀ ਵੱਲੋਂ ਪੰਜਾਬ ਨੈਸ਼ਨਲ ਬੈਂਕ ਦੇ ਚੈਕ ਨੰਬਰ 488882 ਰਾਹੀਂ ਕੀਤਾ ਗਿਆ. ਰਜਿਸਟਰੀ ਕਰਵਾਉਣ ਤੋਂ ਬਾਅਦ ਸਾਰੇ ਮੈਂਬਰ ਜਠੇਰਿਆਂ ਦਾ ਅਸ਼ੀਰਵਾਦ ਲੈਣ ਅਤੇ ਧੰਨਵਾਦ ਕਰਨ ਲਈ ਜਠੇਰਿਆਂ ਦੇ ਅਸਥਾਨ ਤੇ ਪਹੁੰਚੇ. ਪ੍ਰਸ਼ਾਦ ਚੜਾ ਕੇ ਜਠੇਰਿਆਂ ਦਾ ਅਸ਼ੀਰਵਾਦ ਲਿਆ ਅਤੇ ਸਾਰਿਆਂ ਨੂੰ ਪ੍ਰਸ਼ਾਦ ਵੰਡ ਕੇ ਮੂੰਹ ਮਿੱਠਾ ਕਰਵਾਇਆ ਗਿਆ. ਜਮੀਨ ਖਰੀਦਣ ਵਾਸਤੇ ਮਹਿਰਮਪੁਰ ਵਾਲੇ ਸ. ਗੁਰਮੇਲ ਸਿੰਘ ਜਰਮਨ ਵਾਲਿਆਂ ਨੇ ਪ੍ਰਧਾਨ ਸ਼੍ਰੀ ਰਜਿੰਦਰ ਕੁਮਾਰ ਰਾਹੀਂ 18425/- ਜਰਮਨ ਤੋਂ ਭੇਜੇ ਸੀ. ਅੱਜ ਜਮੀਨ ਦੀ ਰਜਿਸਟਰੀ ਕਰਵਾਉਣ ਦੇ ਲਈ ਜਲੰਧਰ ਤੋਂ ਸ. ਬਖਸ਼ੀਸ਼ ਸਿੰਘ ਜੀ ਨੇ 50000/- ਚੈਕ ਰਾਹੀਂ ਦਿੱਤੇ.
ਜਮੀਨ ਖਰੀਦਣ ਵਾਸਤੇ ਇਸ ਤੋਂ ਪਹਿਲਾਂ ਸ਼੍ਰੀ ਕੁਲਦੀਪ ਕੁਮਾਰ ਲੁਧਿਆਣਾ ਨੇ 5000/-, ਸ਼੍ਰੀ ਸੱਤਪਾਲ ਫਗਵਾੜਾ ਨੇ 1000/-, ਸ਼੍ਰੀ ਨਰਿੰਦਰ ਕਸ਼ਯਪ ਨੇ 11000/-, ਸ. ਜਸਵਿੰਦਰ ਸਿੰਘ ਨੇ 11000/-, ਸ਼੍ਰੀ ਚਰਨ ਦਾਸ ਜਲੰਧਰ ਨੇ 31000/-, ਸ਼੍ਰੀ ਰਜਿੰਦਰ ਕੁਮਾਰ ਨੇ 11000/-ਅਤੇ ਸ਼੍ਰੀ ਸੰਦੀਪ ਕੁਮਾਰ ਨੇ 10000/- ਦਾ ਸਹਿਯੋਗ ਜਗ•ਾ ਖਰੀਦਣ ਵਾਸਤੇ 26-5-2019 ਨੂੰ ਹੋਈ ਮੀਟਿੰਗ ਦੌਰਾਨ ਦਿੱਤੇ ਸੀ. ਇਸ ਤੋਂ ਬਾਅਦ ਸ. ਬਲਬੀਰ ਸਿੰਘ ਨੇ 1100/- ਅਤੇ ਸ. ਗੁਰਦੀਪ ਸਿੰਘ ਨੇ 5000/- ਬੈਂਕ ਰਾਹੀਂ ਭੇਜੇ. ਜਮੀਨ ਖਰੀਦਣ ਵਾਸਤੇ ਸੂਰਾਨੂਸੀ ਜਲੰਧਰ ਤੋਂ ਸ. ਮੋਹਨ ਸਿੰਘ ਨੇ 5100/- ਅਤੇ ਸ. ਸੰਤੋਖ ਸਿੰਘ ਨੇ 2000/- ਦਾ ਸਹਿਯੋਗ ਦਿੱਤਾ. ਇਸ ਤੋਂ ਅਲਾਵਾ ਇੰਗਲੈਂਡ ਤੋਂ 45000/- ਦੇ ਕਰੀਬ ਰਕਮ ਸ਼੍ਰੀ ਮਦਨ ਲਾਲ ਜੀ ਰਾਹੀਂ ਜਮੀਨ ਖਰੀਦਣ ਵਾਸਤੇ ਆਈ. ਜਠੇਰਿਆਂ ਦੇ ਅਸ਼ੀਰਵਾਦ ਅਤੇ ਸੰਗਤ ਦੇ ਸਹਿਯੋਗ ਨਾਲ 1 ਕਨਾਲ ਜਮੀਨ ਦੀ ਖਰੀਦ ਹੋ ਗਈ ਹੈ. ਹੁਣ ਇਸਦੇ ਨਾਲ ਲੱਗਦੀ 1 ਕਨਾਲ ਜਮੀਨ ਹੋਰ ਖਰੀਦ ਕੇ ਜਠੇਰਿਆਂ ਦਾ ਸੁੰਦਰ ਅਸਥਾਨ ਅਤੇ ਲੰਗਰ ਹਾਲ ਬਨਾਉਣ ਲਈ ਸੰਗਤ ਦੇ ਸਹਿਯੋਗ ਦੀ ਬਹੁਤ ਲੋੜ ਹੈ. ਜਠੇਰਿਆਂ ਦੀ ਕਮੇਟੀ ਵੱਲੋਂ ਸਮੂਹ ਸੰਗਤ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਆਪਣੀ ਨੇਕ ਕਮਾਈ ਵਿਚੋਂ ਵੱਧ ਤੋਂ ਵੱਧ ਸਹਿਯੋਗ ਕਰਨ ਤਾਂ ਜੋ ਉਹ ਨਾਲ ਲੱਗਦੀ ਜਮੀਨ ਵੀ ਜਲਦੀ ਖਰੀਦੀ ਜਾ ਸਕੇ.

New Comettee Members of Kashyap Rajput Bargota Welfare Society (Regd.)
Land Registration Details






ਜਮੀਨ ਖਰੀਦਣ ਵਾਸਤੇ ਸਹਿਯੋਗੀ ਪਰਿਵਾਰਾਂ ਦਾ ਵੇਰਵਾ
S.No. | Name | Address | Amount |
1. | Sh. Kuldeep Kumar | Beant Colony, Mundian Kalan, Ludhiana | 5000-00 |
2. | Sh. Satpal | Mohalla Sant Nagar, Phagwara | 1000-00 |
3. | Sh. Narendera Kashyap | New Prithvi Nagar, Jalandhar | 11000-00 |
4. | S. Jaswinder Singh | Issa Nagar, Suranussi, Jalandhar | 11000-00 |
5. | Sh. Charan Dass | Ucha Suraj Ganj, Jalandhar | 31000-00 |
6. | Sh. Sandeep Kumar | V.P.O. Garcha, Nawanshahar | 10100-00 |
7. | Sh. Rajinder Kumar | Shiv Colony, Nawanshahar | 11000-00 |
8. | S. Gurdeep Singh | Vill. Gandowal, Hoshiarpur | 5000-00 |
9. | S. Balbir Singh | Haibowal, Ludhiana | 1100-00 |
10. | S. Santokh Singh | Janta Colony, Jalandhar | 2000-00 |
11. | S. Mohan Singh | Guru Nanak Nagar, Suranussi, Jalandhar | 5100-00 |
12. | S. Charanjit Singh | Village Jassowal | 51000-00 |
13. | S. Tarlochan Singh | Village Pajora (USA Wale) | 101000-00 |
14. | S. Gurmel Singh | Germany | 18425-00 |
15. | S. Mohan Singh | England | 45000-00 |
16. | S. Bakshish Singh | Guru Nanak Nagar, Suranussi, Jalandhar | 50000-00 |
17. | Sh. Rajiv Kumar | V.P.O. Garcha, Nawanshahar | 10000-00 |
Bargota Jathere Comettee Meeting For Land Purchase on 26-5-2019

ਕਸ਼ਯਪ ਰਾਜਪੂਤ ਬੜਗੋਤਾ ਵੈਲਫੇਅਰ ਸੁਸਾਇਟੀ (ਰਜਿ.) ਵੱਲੋਂ ਬੜਗੋਤਾ ਜਠੇਰਿਆਂ ਦੇ ਅਸਥਾਨ ਪਿੰਡ ਗਰਚਾ ਵਿਖੇ ਇਕ ਅਹਿਮ ਮੀਟਿੰਗ ਪ੍ਰਧਾਨ ਸ਼੍ਰੀ ਰਜਿੰਦਰ ਕੁਮਾਰ ਦੀ ਪ੍ਰਧਾਨਗੀ ਹੇਠ ਮਿਤੀ 26-5-2019 ਨੂੰ ਹੋਈ। ਪ੍ਰਧਾਨ ਰਜਿੰਦਰ ਕੁਮਾਰ ਨੇ ਆਏ ਹੋਏ ਸਾਰੇ ਮੈਂਬਰਾਂ ਦਾ ਸਵਾਗਤ ਕੀਤਾ ਅਤੇ ਮੀਟਿੰਗ ਦੀ ਕਾਰਵਾਈ ਨੂੰ ਚਲਾਉਣ ਲਈ ਸੁਸਾਇਟੀ ਦੇ ਜਨਰਲ ਸੈਕਟਰੀ ਸ਼੍ਰੀ ਨਰਿੰਦਰ ਕਸ਼ਯਪ ਨੂੰ ਕਿਹਾ।
ਸ਼੍ਰੀ ਨਰਿੰਦਰ ਕਸ਼ਯਪ ਨੇ ਸਭ ਤੋਂ ਪਹਿਲਾਂ 14-4-2019 ਨੂੰ ਮਨਾਏ ਗਏ ਸਲਾਨਾ ਮੇਲੇ ਦੀ ਰਿਪੋਰਟ ਪੇਸ਼ ਕੀਤੀ। ਉਹਨਾਂ ਦੱਸਿਆ ਕਿ ਇਸ ਮੇਲੇ ਦੌਰਾਨ ਸਾਰਾ ਖਰਚਾ ਕਰਕੇ ਕਮੇਟੀ ਦੇ ਕੋਲ 250000/- (2 ਲੱਖ ਪੰਜਾਹ ਹਜਾਰ ਰੁਪਏ) ਜਮਾਂ ਹੋਏ ਹਨ। ਇਸ ਰਕਮ ਵਿਚੋਂ 240000/- (2 ਲੱਖ 40 ਹਜਾਰ ਰੁਪਏ) ਦੀ ਰਕਮ ਜਠੇਰਆਿਂ ਦੇ ਅਸਥਾਨ ਲਈ ਜਗਹ ਖਰੀਦਣ ਵਾਸਤੇ ਬਿਆਨਾ ਦਿੱਤਾ ਗਿਆ ਹੈ। ਪਿੰਡ ਗਰਚਾ ਵਿਖੇ 1 ਕਨਾਲ (20 ਮਰਲੇ) ਜਮੀਨ ਦਾ ਸੌਦਾ 40 ਹਜਾਰ ਰੁਪਏ ਪ੍ਰਤੀ ਮਰਲਾ ਦੀ ਕੀਮਤ ਨਾਲ ਸੌਦਾ ਕੀਤਾ ਗਿਆ ਹੈ। ਉਹਨਾਂ ਜਾਣਕਾਰੀ ਦਿੱਤੀ ਕਿ ਕਮੇਟੀ ਕੋਲ 420000/- (4 ਲੱਖ 20 ਹਜਾਰ ਰੁਪਏ) ਬੈਂਕ ਵਿਚ ਜਮਾਂ ਹਨ ਅਤੇ ਜਮੀਨ ਦੀ ਕੀਮਤ 8 ਲੱਖ ਰੁਪਏ ਹੈ। ਰਜਿਸਟਰੀ ਕਰਵਾਉਣ ਦਾ ਖਰਚਾ ਅਲੱਗ ਤੋਂ ਹੈ। ਅੱਜ ਦੀ ਮੀਟਿੰਗ ਦਾ ਮੁੱਖ ਮੁੱਦਾ ਇਹੋ ਸੀ ਕਿ ਸੰਗਤ ਨੂੰ ਜਮੀਨ ਦੇ ਸੌਦੇ ਦੀ ਜਾਣਕਾਰੀ ਦਿੱਤੀ ਜਾਵੇ ਅਤੇ ਸੰਗਤ ਵੱਧ ਤੋਂ ਵੱਧ ਸਹਿਯੋਗ ਕਰੇ ਤਾਂ ਜੋ ਜਗਹ ਦੀ ਰਜਿਸਟਰੀ ਕਰਵਾਈ ਜਾ ਸਕੇ। ਇਸ ਮੌਕੇ ਸ਼੍ਰੀ ਕੁਲਦੀਪ ਕੁਮਾਰ ਲੁਧਿਆਣਾ ਨੇ 5000/-, ਸ਼੍ਰੀ ਸੱਤਪਾਲ ਫਗਵਾੜਾ ਨੇ 1000/-, ਸ਼੍ਰੀ ਨਰਿੰਦਰ ਸਿੰਘ ਨੇ 11000/-, ਸ. ਜਸਵਿੰਦਰ ਸਿੰਘ ਨੇ 11000/-, ਸ਼੍ਰੀ ਚਰਨ ਦਾਸ ਜਲੰਧਰ ਨੇ 31000/- ਅਤੇ ਸ਼੍ਰੀ ਸੰਦੀਪ ਕੁਮਾਰ ਨੇ 10000/- ਦਾ ਸਹਿਯੋਗ ਜਗਹਖਰੀਦਣ ਵਾਸਤੇ ਦਿੱਤਾ। ਪ੍ਰਧਾਨ ਸ਼੍ਰੀ ਰਜਿੰਦਰ ਕੁਮਾਰ ਨੇ ਵੀ 11000/- ਦੇਣ ਦਾ ਐਲਾਨ ਕੀਤਾ।
ਜਨਰਲ ਸੈਕਟਰੀ ਸ਼੍ਰੀ ਨਰਿੰਦਰ ਕਸ਼ਯਪ ਨੇ ਮੈਂਬਰਾਂ ਨੂੰ ਦੱਸਿਆ ਕਿ ਪੁਰਾਣੀ ਕਮੇਟੀ ਦੇ ਕਈ ਮੈਂਬਰ ਸਵਰਗਵਾਸ ਹੋ ਚੁੱਕੇ ਹਨ ਅਤੇ ਕਈ ਵਿਦੇਸ਼ ਚਲੇ ਗਏ ਹਨ। ਇਸ ਕਾਰਣ ਨਵੇਂ ਕਮੇਟੀ ਮੈਂਬਰਾਂ ਦੀ ਚੋਣ ਵੀ ਕਰਨੀ ਹੈ। ਪ੍ਰਧਾਨ ਸ਼੍ਰੀ ਰਜਿੰਦਰ ਕੁਮਾਰ ਦੀ ਅਗਵਾਈ ਹੇਠ ਸਰਵਸੰਮਤੀ ਨਾਲ ਸ਼੍ਰੀ ਮਦਨ ਲਾਲ ਨੂੰ ਸੀਨੀਅਰ ਮੀਤ ਪ੍ਰਧਾਨ, ਸ਼ਾਮ ਸੁੰਦਰ ਨੂੰ ਮੀਤ ਪ੍ਰਧਾਨ, ਸੰਦੀਪ ਕੁਮਾਰ ਨੂੰ ਸੈਕਟਰੀ, ਰਾਜ ਕੁਮਾਰ ਨੂੰ ਸਹਾਇਕ ਸੈਕਟਰੀ, ਜਸਬੀਰ ਅਤੇ ਲਖਬੀਰ ਸਿੰਘ ਨੂੰ ਸਟੋਰ ਇੰਚਾਰਜ, ਸ਼੍ਰੀਮਤੀ ਰਾਜ ਰਾਣੀ ਨੂੰ ਪ੍ਰਚਾਰ ਸਕੱਤਰ ਚੁਣਿਆ ਗਿਆ। ਇਸ ਤੋਂ ਅਲਾਵਾ ਸ਼੍ਰੀ ਨਰਿੰਦਰ ਸਿੰਘ ਨੂੰ ਜਨਰਲ ਸੈਕਟਰੀ, ਸ. ਜਸਵਿੰਦਰ ਸਿੰਘ ਨੂੰ ਕੈਸ਼ੀਅਰ, ਸ਼੍ਰੀ ਮੋਹਨ ਲਾਲ ਨੂੰ ਆਡੀਟਰ ਅਤੇ ਸ਼੍ਰੀਮਤੀ ਮੀਨਾਕਸ਼ੀ ਕਸ਼ਯਪ ਨੂੰ ਪ੍ਰੈਸ ਸੈਕਟਰੀ ਦੀ ਜਿੰਮੇਵਾਰੀ ਪਹਿਲਾਂ ਵਾਂਗ ਹੀ ਦਿੱਤੀ ਗਈ।
ਸਾਰੇ ਮਤੇ ਮੈਂਬਰਾਂ ਦੀ ਸਹਿਮਤੀ ਅਤੇ ਸੰਗਤ ਦੀ ਹਾਜਰੀ ਵਿਚ ਸਰਵਸੰਮਤੀ ਨਾਲ ਪਾਸ ਕੀਤੇ ਗਏ। ਜਗਹ ਦੀ ਬਕਾਇਾ ਰਕਮ ਵਾਸਤੇ ਜਲਦੀ ਹੀ ਕੁਲੈਕਸ਼ਨ ਕਰਨ ਦੀ ਅਪੀਲ ਕੀਤੀ ਗਈ. ਅਖੀਰ ਨੂੰ ਪ੍ਰਧਾਨ ਸ਼੍ਰੀ ਰਜਿੰਦਰ ਕਸ਼ਯਪ ਨੇ ਸੰਗਤ ਨੂੰ ਭਰੋਸਾ ਦਿਵਾਇਆ ਕਿ ਕਮੇਟੀ ਪੂਰੀ ਇਮਾਨਦਾਰੀ ਅਤੇ ਸ਼ਰਧਾ ਨਾਲ ਕੰਮ ਕਰੇਗੀ। ਆਈ ਹੋਈ ਸਾਰੀ ਸੰਗਤ ਦਾ ਧੰਨਵਾਦ ਕਰਕੇ ਮੀਟਿੰਗ ਦੀ ਸਮਾਪਤੀ ਹੋਈ।
Kashyap Rajput Bargota Welfare Society (Regd.)
Founder Comettee Members - 2015

Amarjit Singh Bargota
President
Death : 28-3-2020

Narinder Singh Bargota
General Secretary
Mobile No. : 98887-72800

Jaswinder Singh
Cashier
Mobile No. : 99148-24110

Tarlochan Singh Bargota
Vice President
Mobile No. : 93571-21567

Charanjit Singh Bargota
Secretary
Death :

Mohan Lal Bargota
Auditor
Mobile No. : 83604-14291

Smt. Meenakshi Kashyap
Media Incharge
Mobile No. : 98886-72800

Balbir Singh Bargota
Propoganda Secretary