Membership No. | F- 453 |
Name | Jatinder Kumar Kukku (Nangla) |
Father | Sh. Amar Nath Nangla |
Mother | Smt. Maya Devi Dahri |
Grand Father-Mother | |
Birthday | 15th November |
Qualification | Matric |
Profession | A.N. Shuttering House (Steel Shuttering ) |
Life Partner | Smt. Prajita |
Qualification | Matric |
Profession | Home Maker |
Marriage Anniversary | 28th February |
In- Laws Details | Sh. Bansi Lal – Smt. Kamla Devi of Malerkotla |
Brothers | 2 |
Sisters | 2 |
Address | 13, Malik Nagar, Kapurthala Road, Jalandhar |
Contact No. | |
Social Activity | Founder Life Time Member – Kashyap Rajput Members Association Executive Member – Nangla Jathere Comettee Cashier – The Jalandhar Steel Shuttering Association (Regd.) |
Achievement | 1st in Jalandhar to Start Steel Shuttering |
Dated |
Details of Children
Name | Relation | Birth | Qualification | Profession |
Monika | Daughter | 1978 | Home Maker | |
Jagdeep Kumar | Son | 1980 | B.Com | Business Owner |
Pooja | Daughter | 1982 | M.A., B.Ed | Home Maker |
Munish Kumar | Son | 1983 | +2 | Business Owner |
Jatinder Kumar Kukku
Birth - 15-11-1956
Death - 22-4-2016
Kirya - 2-5-2016

“Jatinder Kumar Kukku was a Great Man.”

Family Gems
Monika - Vikram Kumar
Monika is the 1st Child of Jatinder Kumar & Prajita. She is married to Vikram Kumar a famous business owner from Jalandhar Cantt, having two children Daughter Riddhima & Son Veeren.
Jagdeep Kumar - Neha
Jagdeep Kumar Babbu is the Elder Son married with Neha. He has two kids, Son Reeyansh & Daughter Jessica. Jagdeep is managing his family business of Steel Shuttering and is the General Secretary of Jalandhar Steel Shuttering Association (Regd.)
Pooja - Monty Rajput
Pooja is the 2nd daugther of her parents. She is M.A., B.Ed by qualification. She is married to Monty Rajput of Ferozepur. They have a smart & cute son Harry.
Munish Kumar - Kamini
Munish Kumar is the youngest child of Jatinder Kumar & Prajita. He is managing his family business. He got married to Kamini Kaushal on 26-4-2020 during lockdown.
ਸੇਵਾ ਦਾ ਪੁੰਜ, ਮਿਲਣਸਾਰ, ਹੰਸਮੁੱਖ ਅਤੇ ਯਾਰਾਂ ਦਾ ਯਾਰ ਸੀ ਜਤਿੰਦਰ ਕੁਮਾਰ ਕੁੱਕੂ
22 ਅਪ੍ਰੈਲ ਨੂੰ ਜਿਸ ਕਿਸੇ ਨੇ ਵੀ ਸ਼੍ਰੀ ਜਤਿੰਦਰ ਕੁਮਾਰ ਕੁੱਕੂ ਜੀ ਦੀ ਮੌਤ ਦੀ ਖਬਰ ਸੁਣੀ ਤਾਂ ਉਸਦੇ ਮੁੰਹ ‘ਚੋਂ ਇਕੋ ਗੱਲ ਨਿਕਲੀ, ”ਕੁੱਕੂ ਯਾਰਾਂ ਦਾ ਯਾਰ ਸੀ.” ਵੈਸੇ ਤਾਂ ਕਿਸੇ ਨੂੰ ਇਸ ਗੱਲ ਦਾ ਯਕੀਨ ਨਹੀਂ ਆ ਰਿਹਾ ਸੀ ਕਿ ਕੱਲ ਸ਼ਾਮ ਤੱਕ ਉਹਨਾਂ ਨਾਲ ਹੱਸਣ-ਖੇਡਣ ਵਾਲਾ ਉਹਨਾਂ ਦਾ ਯਾਰ ਨਹੀਂ ਰਿਹਾ, ਪਰ ਅਜਿਹੀਆਂ ਖਬਰਾਂ ਝੂਠ ਨਹੀਂ ਹੁੰਦੀਆਂ.
ਜਲੰਧਰ ਸ਼ਹਿਰ ‘ਚ ਟਾਂਡਾ ਰੋਡ ਤੇ ਮਸ਼ਹੂਰ ਫੱਟੇ-ਬੱਲੀਆਂ ਵਾਲਾ ਕੁੱਕੂ ਆਪਣੇ ਅਸਲੀ ਨਾਮ ਜਤਿੰਦਰ ਕੁਮਾਰ ਤੋਂ ਘੱਟ ਜਾਣਿਆ ਜਾਂਦਾ ਸੀ ਅਤੇ ਕੁੱਕੂ ਨਾਮ ਨਾਲ ਜਿਆਦਾ ਮਸ਼ਹੂਰ ਸੀ. ਰਾਜੇਸ਼ ਖੰਨਾ ਦੇ ਫੈਨ ਅਤੇ ਪੁਰਾਣੇ ਗਾਣਿਆਂ ਦੇ ਸ਼ੌਕੀਨ ਕੁੱਕੂ ਜੀ ਆਪਣੀ ਜਵਾਨੀ ਦੇ ਦਿਨਾਂ ‘ਚ ਰਾਜੇਸ਼ ਖੰਨਾ ਦੇ ਨਾਮ ਨਾਲ ਵੀ ਮਸ਼ਹੂਰ ਸਨ. ਲਕਸ਼ਮੀ ਪੁਰਾ ਜਲੰਧਰ ‘ਚ ਏ.ਐਨ. ਸ਼ਟਰਿੰਗ ਹਾਊਸ ਅਤੇ ਮਾਇਆ ਸ਼ਟਰਿੰਗ ਸਟੋਰ ਦੇ ਮਾਲਕ ਕੁੱਕੂ ਜੀ ਨੇ ਹੀ ਜਲੰਧਰ ‘ਚ ਸਭ ਤੋਂ ਪਹਿਲਾਂ ਸਟੀਲ ਸ਼ਟਰਿੰਗ ਦਾ ਬਿਜ਼ਨਸ ਸ਼ੁਰੂ ਕੀਤਾ ਸੀ. ਉਸ ਸਮੇਂ ਆਮ ਕਰਕੇ ਲੱਕੜ ਦੇ ਫੱਟੇ-ਬੱਲੀਆਂ ਦੀ ਹੀ ਸ਼ਟਰਿੰਗ ਹੁੰਦੀ ਸੀ. ਕੁੱਕੂ ਜੀ ਇਕ ਵਾਰ ਦਿੱਲੀ ਗਏ ਤਾਂ ਉਥੇ ਸਟੀਲ ਦੀ ਸ਼ਟਰਿੰਗ ਦੇਖ ਕੇ ਇਹਨਾਂ ਦੇ ਦਿਲ ‘ਚ ਖਿਆਲ ਆਇਆ ਕਿ ਜਲੰਧਰ ‘ਚ ਵੀ ਇਹ ਕੰਮ ਸ਼ੁਰੂ ਕੀਤਾ ਜਾਵੇ. ਇੱਥੇ ਆ ਕੇ ਇਹਨਾਂ ਨੇ ਸਟੀਲ ਦੀਆਂ ਪਲੇਟਾਂ ਬਣਵਾ ਲਈਆਂ ਤਾਂ ਦੂਜੇ ਸ਼ਟਰਿੰਗ ਵਾਲੇ ਕਹਿੰਦੇ ਸੀ ਕਿ ਇਹ ਵੱਡੇ ਸ਼ਹਿਰਾਂ ਵਾਲਾ ਕੰਮ ਹੈ, ਇੱਥੇ ਨਹੀਂ ਚੱਲਣਾ. ਪਰ ਕੁੱਕੂ ਜੀ ਤਾਂ ਸਮੇਂ ਤੋਂ ਅੱਗੇ ਅਡਵਾਂਸ ਸੋਚ ਨਾਲ ਬਿਜ਼ਨਸ ਕਰਨ ਦਾ ਮਨ ਬਣਾ ਚੁੱਕੇ ਸੀ. ਹੌਲੀ-ਹੌਲੀ ਇਹਨਾਂ ਦਾ ਬਿਜ਼ਨਸ ਬਹੁਤ ਫੈਲ ਗਿਆ ਅਤੇ ਇਹਨਾਂ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਤੋਂ ਅਲਾਵਾ ਹਿਮਾਚਲ ਵਿਚ ਵੀ ਬਹੁਤ ਵੱਡੇ ਪ੍ਰੋਜੈਕਟਾਂ ਨੂੰ ਸਟੀਲ ਸ਼ਟਰਿੰਗ ਸਪਲਾਈ ਕੀਤੀ. ਛੋਟੀ ਉਮਰ ‘ਚ ਹੀ ਕੁੱਕੂ ਜੀ ਨੇ ਆਪਣੇ ਨਾਨਾ ਜੀ ਨਾਲ ਇੱਥੇ ਰੇਤਾ-ਬਜਰੀ ਅਤੇ ਫੱਟੇ-ਬੱਲੀਆਂ ਦਾ ਕੰਮ ਸ਼ੁਰੂ ਕੀਤਾ ਸੀ. ਅਣਥੱਕ ਮਿਹਨਤ ਅਤੇ ਅੱਗੇ ਵਧਣ ਦੀ ਚਾਹਤ ਨੇ ਇਹਨਾਂ ਵਾਸਤੇ ਤਰੱਕੀ ਦੇ ਨਵੇਂ ਰਾਸਤੇ ਖੋਲ ਦਿੱਤੇ.
ਬਿਜ਼ਨਸ ਤੋਂ ਅਲਾਵਾ ਸ਼੍ਰੀ ਜਤਿੰਦਰ ਕੁਮਾਰ ਜੀ ਆਪਣੇ ਸਮਾਜਿਕ ਦਾਇਰੇ ਨੂੰ ਵੀ ਲਗਾਤਾਰ ਵਧਾਂਦੇ ਰਹੇ. ਜਿੱਥੇ ਇਹ ਸਟੀਲ ਸ਼ਟਰਿੰਗ ਐਸੋਸੀਏਸ਼ਨ ਜਲੰਧਰ ਦੇ ਕੈਸ਼ੀਅਰ ਸਨ, ਉਥੇ ਨਾਲ ਹੀ ਕਈ ਸਮਾਜਿਕ ਸੰਸਥਾਵਾਂ ਨੂੰ ਵੀ ਵਧ ਚੜ੍ਹ ਕੇ ਸਹਿਯੋਗ ਕਰਦੇ ਹੁੰਦੇ ਸੀ. ਹਰ ਸਾਲ ਦੋ ਵਾਰ ਇਹਨਾਂ ਨੇ ਲੰਗਰ ਲਗਾਉਣਾ ਅਤੇ ਸੇਵਾ ਕਰਨੀ. ਕਸ਼ਯਪ ਰਾਜਪੂਤ ਸਮਾਜ ਦੀ ਭਲਾਈ ਵਾਸਤੇ ਬਣੀ ਸੰਸਥਾ ਕਸ਼ਯਪ ਰਾਜਪੂਤ ਮੈਂਬਰਸ ਐਸੋਸੀਏਸ਼ਨ ਦੇ ਇਹ ਫਾਉਂਡਰ ਮੈਂਬਰ ਹਨ. ਧਾਰਮਿਕ ਕੰਮਾਂ ਵਿਚ ਵੀ ਪੂਰਾ ਸਹਿਯੋਗ ਕਰਦੇ ਸਨ. ਨਾਂਗਲਾ ਜਠੇਰਿਆਂ ਦੀ ਕਮੇਟੀ ਦੇ ਵੀ ਇਹ ਸਰਗਰਮ ਮੈਂਬਰ ਸਨ. ਇਸ ਸਾਲ ਇਹਨਾਂ ਨੇ ਹੀ ਜਠੇਰਿਆਂ ਦੇ ਅਸਥਾਨ ‘ਤੇ ਰਾਤ ਰੁਕਣ ਵਾਲੇ ਸ਼ਰਧਾਲੂਆਂ ਲਈ ਪਹਿਲੀ ਵਾਰ ਬਿਸਤਰੇ ਅਤੇ ਸੋਣ ਦਾ ਪ੍ਰਬੰਧ ਵਧੀਆ ਢੰਗ ਨਾਲ ਕੀਤਾ. ਕਮੇਟੀ ਮੈਂਬਰਾਂ ਨਾਲ ਮਿਲ ਕੇ ਜਠੇਰਿਆਂ ਦੇ ਅਸਥਾਨ ਵਾਸਤੇ ਕਈ ਕੰਮ ਕੀਤੇ. ਕਰਮਾ ਵੱਲੋਂ ਕਰਵਾਏ ਜਾਣ ਵਾਲ ਪਰਿਵਾਰ ਸੰਮੇਲਨਾਂ ‘ਚ ਇਹਨਾਂ ਦਾ ਪੂਰਾ ਸਾਥ ਹੁੰਦਾ ਸੀ. ਸੰਨ 2008 ਦੇ ਪਰਿਵਾਰ ਸੰਮੇਲਨ ‘ਚ ਦੇਣ ਵਾਲੇ ਸਾਰੇ ਮੋਮੈਂਟੋ ਇਹਨਾਂ ਨੇ ਸਪੋਂਸਰ ਕੀਤੇ ਸਨ.
ਜਦੋਂ ਕੋਈ ਵੀ ਮਹਿਮਾਨ ਇਹਨਾਂ ਕੋਲ ਆ ਜਾਂਦਾ ਸੀ ਤਾਂ ਇਹਨਾਂ ਨੂੰ ਚਾਅ ਚੜ੍ਹ ਜਾਂਦਾ ਸੀ. ਆਏ ਹੋਏ ਮਹਿਮਾਨ ਚਾਹੇ ਉਹ ਇਹਨਾਂ ਦਾ ਰਿਸ਼ਤੇਦਾਰ ਹੋਵੇ, ਦੋਸਤ ਹੋਵੇ ਜਾਂ ਕੋਈ ਵੈਸੇ ਹੀ ਆਇਆ ਹੋਵੇ ਉਹ ਕੁੱਕੂ ਜੀ ਦੀ ਕੀਤੀ ਹੋਈ ਸੇਵਾ ਦਾ ਕਾਇਲ ਹੋ ਜਾਂਦਾ ਸੀ. ਕੁੱਕੂ ਜੀ ਖੁੱਲੇ ਸੁਭਾਅ ਤੇ ਸੱਚੇ ਦਿਲੋਂ ਮਹਿਮਾਨ ਨਵਾਜੀ ਕਰਦੇ ਸੀ. ਹਰ ਕੋਈ ਇਹਨਾਂ ਦੀ ਇਸ ਖਾਸੀਅਤ ਬਾਰੇ ਚਰਚਾ ਜਰੂਰ ਕਰਦਾ ਹੈ.
ਇਸੇ ਸਾਲ 28 ਫਰਵਰੀ ਨੂੰ ਇਹਨਾਂ ਨੇ ਆਪਣੇ ਵਿਆਹ ਦੀ 40ਵੀਂ ਸਾਲਗਿਰਹ ਮਨਾਈ. ਘਰ ‘ਚ ਸਾਂਈ ਸੰਧਿਆ ਹੋਈ ਅਤੇ ਖੂਬ ਰੌਣਕਾਂ ਲਗਾਈਆਂ. ਇਹਨਾਂ ਆਪਣੀ ਧਰਮ-ਪਤਨੀ ਸ਼੍ਰੀਮਤੀ ਪਰਾਜਿਤਾ ਨਾਲ ਬਿਤਾਏ ਹੋਏ ਪਲਾਂ ਨੂੰ ਯਾਦ ਕਰਦੇ ਹੋਏ ਖੂਬ ਰੌਣਕਾਂ ਲਗਾਈਆਂ. ਕੁੱਕੂ ਜੀ ਦੇ ਬੇਟੇ ਸ਼੍ਰੀ ਜਗਦੀਪ ਕੁਮਾਰ ਅਤੇ ਮੁਨੀਸ਼ ਕੁਮਾਰ ਜੀ ਵੀ ਇਹਨਾਂ ਦੇ ਪਾਏ ਹੋਏ ਪੂਰਨਿਆਂ ‘ਤੇ ਅੱਗੇ ਵਧ ਰਹੇ ਹਨ ਅਤੇ ਆਪਣੇ ਪਿਤਾ ਦਾ ਨਾਮ ਰੋਸ਼ਨ ਕਰ ਰਹੇ ਹਨ. ਇਹਨਾਂ ਦੀ ਵੱਡੀ ਬੇਟੀ ਮੋਨਿਕਾ ਜਲੰਧਰ ਸ਼ਹਿਰ ‘ਚ ਮਸ਼ਹੂਰ ਸੋਹਣ ਲਾਲ ਕੈਮਰੇ ਵਾਲਿਆਂ ਦੇ ਬੇਟੇ ਵਿਕਰਮਜੀਤ ਨਾਲ ਵਿਆਹੀ ਹੋਈ ਹੈ ਜਦਕਿ ਛੋਟੀ ਬੇਟੀ ਪੂਜਾ ਦਾ ਵਿਆਹ ਪਿਛਲੇ ਸਾਲ ਹੀ ਫਿਰੋਜ਼ਪੁਰ ਦੇ ਸ਼ੈਲੇਂਦਰ ਨਾਲ ਕੀਤਾ ਸੀ. ਵੱਡਾ ਬੇਟਾ ਜਗਦੀਪ ਜਲੰਧਰ ‘ਚ ਵਿਆਹਿਆ ਹੋਇਆ ਹੈ ਅਤੇ ਉਸਦਾ ਇਕ ਬੇਟਾ ਰਿਆਂਸ਼ ਹੈ ਜੋ ਆਪਣੀ ਸ਼ਰਾਰਤਾਂ ਨਾਲ ਦਾਦੂ ਜੀ ਦਾ ਦਿਲ ਲਗਾਈ ਰੱਖਦਾ ਸੀ.
ਕੁੱਕੂ ਜੀ ਨਾਲ ਬਿਤਾਏ ਹੋਏ ਪਲ ਅੱਜ ਵੀ ਸਾਨੂੰ ਯਾਦ ਆਉਂਦੇ ਹਨ ਕਿ ਕਿਸ ਤਰ੍ਹਾਂ ਉਹਨਾਂ ਦੇ ਚਿਹਰੇ ‘ਤੇ ਹਰ ਸਮੇਂ ਮੁਸਕਾਨ ਰਹਿੰਦੀ ਸੀ. ਕਈ ਵਾਰ ਸ਼ਾਮ ਨੂੰ ਉਹਨਾਂ ਦੇ ਦਫਤਰ ‘ਚ ਇਕੱਠੇ ਬੈਠ ਕੇ ਚਾਹ ਪੀਂਦੇ ਸਮੇਂ ਕਈ ਤਰ੍ਹਾਂ ਦੇ ਵਿਚਾਰ-ਵਟਾਂਦਰੇ ਹੋ ਜਾਂਦੇ ਸੀ. ਆਪਣੀ ਤਕਲੀਫ ਨੂੰ ਵੀ ਉਹ ਹੱਸ ਕੇ ਸਹਿੰਦੇ ਸੀ ਅਤੇ ਹਰ ਇਕ ਨਾਲ ਖੁਸ਼ ਹੋ ਕੇ ਮਿਲਦੇ ਸੀ. 16 ਅਪ੍ਰੈਲ ਨੂੰ ਆਪਣੇ ਸਾਥੀ ਸ਼੍ਰੀ ਵਿਜੇ ਕੁਮਾਰ ਜੀ ਦੇ ਬੇਟੇ ਦੇ ਵਿਆਹ ਮੌਕੇ ਇਕੱਠੇ ਹੋ ਕੇ ਖੂਬ ਮਸਤੀ ਕਰ ਰਹੇ ਸੀ ਤਾਂ ਇਹ ਅੰਦਾਜਾ ਹੀ ਨਹੀਂ ਸੀ ਕਿ ਸਾਡੇ ਯਾਰ ਨੇ ਐਨੀ ਜਲਦੀ ਸਾਨੂੰ ਛੱਡ ਜਾਣਾ ਹੈ. ਜਦੋਂ ਅਸੀਂ ਸਾਰੇ ਸੈਲਫੀ ਲੈ ਰਹੇ ਸੀ ਤਾਂ ਉਹਨਾਂ ਕਿਹਾ ਕਿ ਮੇਰੇ ਨਾਲ ਵੀ ਸੈਲਫੀ ਲਓ ਯਾਰ.
ਕੁੱਕੂ ਜੀ ਵਰਗਾ ਹੰਸਮੁੱਖ, ਦਿਲਦਾਰ, ਦਿਲੋਂ ਸੇਵਾ ਕਰਨ ਵਾਲਾ ਅਤੇ ਯਾਰਾਂ ਦਾ ਯਾਰ ਹੁਣ ਨਹੀਂ ਲੱਭਣਾ. ਉਹ ਇਕ ਅਜਿਹਾ ਖਾਲੀ ਥਾਂ ਛੱਡ ਗਏ ਹਨ ਜੋ ਕਦੇ ਨਹੀਂ ਭਰਿਆ ਜਾ ਸਕਦਾ. ਉਹਨਾਂ ਦੀ ਕਮੀ ਹਮੇਸ਼ਾ ਮਹਿਸੂਸ ਹੁੰਦੀ ਰਹੇਗੀ.
ਨਰਿੰਦਰ ਕਸ਼ਯਪ- ਪ੍ਰਮੁੱਖ ਕਸ਼ਯਪ ਕ੍ਰਾਂਤੀ ਪੱਤ੍ਰਿਕਾ
ਗੁਰਪੁਰਬ ਦੇ ਮੌਕੇ ਨਾਂਗਲਾ ਪਰਿਵਾਰ ਵੱਲੋਂ ਲਗਵਾਈ ਗਈ ਗੁਰੂ ਘਰ ਵਿਚ ਹਾਜਰੀ - ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ

ਸ਼੍ਰੀਮਤੀ ਪਰਾਜੀਤਾ ਕਸ਼ਯਪ ਦੇ ਪਰਿਵਾਰ ਨੂੰ ਸਨਮਾਨਤ ਕਰਦੇ ਹੋਏ ਟਰੱਸਟ ਦੇ ਅਹੁਦੇਦਾਰ


ਫਤਿਹਗੜ ਸਾਹਿਬ, 30-11-2020 (ਕ.ਕ.ਪ.) – ਸਿੱਖ ਪੰਥ ਦੇ ਮੋਢੀ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 551ਵੇਂ ਪ੍ਰਕਾਸ਼ ਦਿਹਾੜੇ ਵਾਲੇ ਦਿਨ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਯਾਦਗਾਰ ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਜੀ, ਫਤਿਹਗੜ ਸਾਹਿਬ ਵਿਖੇ ਬੜੀ ਹੀ ਸ਼ਰਧਾ ਅਤੇ ਸਤਿਕਾਰ ਨਾਲ ਪਾਏ ਗਏ। ਜਲੰਧਰ ਦੇ ਨਾਂਗਲਾ ਪਰਿਵਾਰ ਵੱਲੋਂ ਸ਼੍ਰੀਮਤੀ ਪਰਾਜੀਤਾ ਕਸ਼ਯਪ ਪਤਨੀ ਸਵ. ਸ਼੍ਰੀ ਜਤਿੰਦਰ ਕੁਮਾਰ ਕੁੱਕੂ ਦੇ ਸਮੂਹ ਪਰਿਵਾਰ ਨੇ ਇਸ ਅਖੰਡ ਪਾਠ ਸਾਹਿਬ ਦੀ ਸੇਵਾ ਕਰਵਾਈ ਗਈ। 28 ਨਵੰਬਰ ਨੂੰ ਸਵੇਰੇ 11.00 ਵਜੇ ਪਰਿਵਾਰ ਵੱਲੋਂ ਟਰੱਸਟ ਵਿਖੇ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਕੀਤੇ ਗਏ।
ਮਿਤੀ 30 ਨਵੰਬਰ ਨੂੰ ਗੁਰਪੁਰਬ ਵਾਲੇ ਦਿਨ ਸਵੇਰੇ 11.15 ਵਜੇ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਇਸ ਤੋਂ ਉਪਰੰਤ ਰਾਗੀ ਜੱਥੇ ਨੇ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ। ਬਾਅਦ ਵਿਚ ਟਰੱਸਟ ਦੇ ਜਨਰਲ ਸਕੱਤਰ ਡਾ. ਪ੍ਰੇਮ ਸਿੰਘ ਨੇ ਆਈ ਹੋਈ ਸੰਗਤ ਨੂੰ ਗੁਰਪੁਰਬ ਦੀਆਂ ਵਧਾਈਆਂ ਦਿੰਦੇ ਹੋਏ ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਜੀ ਦੀ ਮਹਾਨ ਸ਼ਹੀਦੀ ਬਾਰੇ ਜਾਣਕਾਰੀ ਦਿੱਤੀ। ਟਰੱਸਟ ਦੇ ਸੈਕਟਰੀ ਅਤੇ ਕਸ਼ਯਪ ਰਾਜਪੂਤ ਸੋਸ਼ਲ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਸ. ਬਲਦੇਵ ਸਿੰਘ ਦੁਸਾਂਝ ਨੇ ਵੀ ਨਾਂਗਲਾ ਪਰਿਵਾਰ ਦਾ ਧੰਨਵਾਦ ਕਰਦੇ ਹੋਏ ਟਰੱਸਟ ਦਾ ਇਤਿਹਾਸ ਅਤੇ ਬਾਬਾ ਮੋਤੀ ਰਾਮ ਮਹਿਰਾ ਜੀ ਦੀ ਸ਼ਹਾਦਤ ਬਾਰੇ ਚਾਨਣਾ ਪਾਇਆ। ਟਰੱਸਟ ਦੇ ਸੀਨੀਅਰ ਵਾਈਸ ਚੇਅਰਮੈਨ ਸ਼੍ਰੀ ਸੁਖਦੇਵ ਸਿੰਘ ਰਾਜ ਦੀ ਹਾਜਰੀ ਵਿਚ ਕਮੇਟੀ ਮੈਂਬਰਾਂ ਨੇ ਸ਼੍ਰੀਮਤੀ ਪਰਾਜੀਤਾ ਕਸ਼ਯਪ ਅਤੇ ਉਹਨਾਂ ਦੇ ਪਰਿਵਾਰ ਨੂੰ ਬਾਬਾ ਮੋਤੀ ਰਾਮ ਮਹਿਰਾ ਜੀ ਦੀ ਸ਼ਹੀਦੀ ਵਾਲੀ ਫੋਟੋ ਅਤੇ ਸ਼ਾਲ ਦੇ ਕੇ ਸਨਮਾਨਤ ਕੀਤਾ। ਇਹਨਾਂ ਦੇ ਨਾਲ ਹੀ ਆਏ ਹੋਏ ਪਰਿਵਾਰਕ ਮੈਂਬਰਾਂ ਨੂੰ ਵੀ ਸਿਰੋਪਾਓ ਦੇ ਕੇ ਸਨਮਾਨਤ ਕੀਤਾ ਗਿਆ। ਨਾਂਗਲਾ ਪਰਿਵਾਰ ਵੱਲੋਂ ਇਸ ਮੌਕੇ ਲੰਗਰ ਦੀ ਸੇਵਾ ਦੇ ਨਾਲ ਨਾਲ, ਭੋਰਾ ਸਾਹਿਬ ਵਿਖੇ ਦੋ ਪੱਖਿਆਂ ਦੇ ਸੇਵਾ ਅਤੇ ਬਿਲਡਿੰਗ ਉਸਾਰੀ ਵਾਸਤੇ 11000/- ਦੀ ਸੇਵਾ ਕੀਤੀ। ਨਾਂਗਲਾ ਪਰਿਵਾਰ ਵੱਲੋਂ ਵੱਡੇ ਸਪੁੱਤਰ ਸ਼੍ਰੀ ਜਗਦੀਪ ਕੁਮਾਰ ਬੱਬੂ – ਨੇਹਾ ਕਸ਼ਯਪ, ਮੁਨੀਸ਼ ਕੁਮਾਰ ਹੈਪੀ – ਕਾਮਨੀ, ਬੇਟੀ ਮੋਨਿਕਾ – ਵਿਕਰਮ ਕੁਮਾਰ, ਸੁਦਰਸ਼ਨ ਕੁਮਾਰ – ਸੁਦੇਸ਼, ਦਿਲਬਾਗ ਰਾਏ ਨਾਂਗਲਾ ਪਰਿਵਾਰ ਸਮੇਤ ਸ਼ਾਮਲ ਹੋਏ। ਇਹਨਾਂ ਤੋਂ ਅਲਾਵਾ ਕਸ਼ਯਪ ਰਾਜਪੂਤ ਮੈਂਬਰਸ ਐਸੋਸੀਏਸ਼ਨ ਦੇ ਫਾਉਂਡਰ ਲਾਈਫ ਟਾਈਮ ਮੈਂਬਰ ਸ਼੍ਰੀ ਨਰਿੰਦਰ ਕਸ਼ਯਪ – ਮੀਨਾਕਸ਼ੀ ਕਸ਼ਯਪ, ਸੁਸ਼ੀਲ ਕਸ਼ਯਪ – ਕਿਰਨ, ਜਗਦੀਸ਼ ਸਿੰਘ ਲਾਟੀ – ਬਲਜੀਤ ਕੌਰ ਤੇ ਟਰੱਸਟ ਦੇ ਅਹੁਦੇਦਾਰ ਸ. ਗੁਰਦੇਵ ਸਿੰਘ ਨਾਭਾ, ਬਨਾਰਸੀ ਦਾਸ, ਜੈ ਕ੍ਰਿਸ਼ਨ, ਰਾਜ ਕੁਮਾਰ ਪਾਤੜਾਂ, ਨਵਜੋਤ ਸਿੰਘ ਆਦਿ ਹਾਜਰ ਸਨ।
Jatinder Kumar Kukku in Memories
Jatinder Kumar was a Lively and Sweet Tempered Person. He loved to serve guests with warm hospitality. Everyone who has met Jatinder Kumar Kukku, he always remember him. He wants to enjoy and enjoyed every moment of life.